Skip to main content

thepunjabilink.com

RCB ਦੀ ਫਾਈਨਲ ਵਿੱਚ ਐਂਟਰੀ ਤੋਂ ਬਾਅਦ ਅਨੁਸ਼ਕਾ ਨੂੰ ਮਿਲੀ ਵਿਰਾਟ ਦੀ ਜੱਫੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ

ਧਰਮਸ਼ਾਲਾ ਵਿੱਚ ਖੇਡੇ ਗਏ IPL 2026 ਦੇ ਕੁਆਲੀਫਾਇਰ 1 ਮੁਕਾਬਲੇ ਵਿੱਚ RCB ਨੇ ਗੁਜਰਾਤ ਨੂੰ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਟੀਮ ਦੀ ਇਸ ਸ਼ਾਨਦਾਰ ਜਿੱਤ ਦੇ ਨਾਲ-ਨਾਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਪਿਆਰ ਭਰੇ ਪਲਾਂ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਮੈਚ ਦੌਰਾਨ ਅਨੁਸ਼ਕਾ ਸ਼ਰਮਾ ਸਟੈਂਡ ਵਿੱਚ ਬੈਠੀ RCB ਅਤੇ ਖ਼ਾਸ ਕਰਕੇ ਆਪਣੇ ਪਤੀ ਵਿਰਾਟ ਕੋਹਲੀ ਨੂੰ ਜ਼ੋਰਦਾਰ ਢੰਗ ਨਾਲ ਚੀਅਰ ਕਰਦੀ ਨਜ਼ਰ ਆਈ। ਜਿਵੇਂ ਹੀ RCB ਨੇ ਫਾਈਨਲ ਲਈ ਕਵਾਲੀਫਾਈ ਕੀਤਾ, ਵਿਰਾਟ ਮੈਦਾਨ ਤੋਂ ਦੌੜ ਕੇ ਅਨੁਸ਼ਕਾ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਗਲੇ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਖੂਬਸੂਰਤ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਫੈਨਜ਼ ਨੂੰ ਇਹ ਪਿਆਰਾ ਮੋਮੈਂਟ ਕਾਫ਼ੀ ਪਸੰਦ ਆ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਕਮੈਂਟ ਕੀਤਾ, “ਹਰ ਸਫਲ ਮਰਦ ਦੇ ਪਿੱਛੇ ਇੱਕ ਮਜ਼ਬੂਤ ਔਰਤ ਹੁੰਦੀ ਹੈ।” ਜਦਕਿ ਦੂਜੇ ਨੇ ਲਿਖਿਆ, “ਜਦੋਂ ਤੋਂ ਅਨੁਸ਼ਕਾ IPL 2026 ਦੇ ਮੈਚ ਵੇਖਣ ਆਈ ਹੈ, RCB ਹਾਰੀ ਹੀ ਨਹੀਂ।”

ਇੱਕ ਹੋਰ ਵੀਡੀਓ ਵਿੱਚ ਵਿਰਾਟ ਮੈਦਾਨ ਤੋਂ ਅਨੁਸ਼ਕਾ ਨਾਲ ਗੱਲ ਕਰਦੇ ਵੀ ਦਿਖਾਈ ਦਿੱਤੇ। ਉੱਥੇ ਹੀ ਕੁਝ ਕਲਿੱਪਾਂ ਵਿੱਚ ਅਨੁਸ਼ਕਾ ਨੂੰ ਟੈਂਸ਼ਨ ਭਰੇ ਪਲਾਂ ਦੌਰਾਨ ਭਾਵੁਕ ਹੋਇਆ ਵੀ ਵੇਖਿਆ ਗਿਆ।

ਵਿਰਾਟ ਅਤੇ ਅਨੁਸ਼ਕਾ ਦੀ ਲਵ ਸਟੋਰੀ ਵੀ ਫੈਨਜ਼ ਵਿੱਚ ਕਾਫ਼ੀ ਮਸ਼ਹੂਰ ਹੈ। ਦੋਵੇਂ ਪਹਿਲੀ ਵਾਰ 2013 ਵਿੱਚ ਇੱਕ ਐਡ ਸ਼ੂਟ ਦੌਰਾਨ ਮਿਲੇ ਸਨ ਅਤੇ ਕਈ ਸਾਲਾਂ ਦੀ ਡੇਟਿੰਗ ਤੋਂ ਬਾਅਦ 2017 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਹ ਜੋੜਾ ਦੋ ਬੱਚਿਆਂ ਦੇ ਮਾਪੇ ਹਨ ਅਤੇ ਅਕਸਰ ਆਪਣੇ ਪਿਆਰ ਭਰੇ ਪਲਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ।

ਦੂਜੇ ਪਾਸੇ, ਅਨੁਸ਼ਕਾ ਸ਼ਰਮਾ ਕਾਫ਼ੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਉਹ ਆਖਰੀ ਵਾਰ 2018 ਦੀ ਫਿਲਮ ‘ਜ਼ੀਰੋ’ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਨ੍ਹਾਂ ਨਾਲ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਸਨ।