thepunjabilink.com

IPL 2026: ਗੁਜਰਾਤ ਟਾਈਟਨਜ਼ ਨੇ CSK ਨੂੰ 89 ਦੌੜਾਂ ਨਾਲ ਹਰਾਇਆ, ਚੇਨਈ ਟੂਰਨਾਮੈਂਟ ਤੋਂ ਬਾਹਰ

Indian Premier League ਦੇ ਇੱਕ ਅਹਿਮ ਮੁਕਾਬਲੇ ਵਿੱਚ Gujarat Titans ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Chennai Super Kings ਨੂੰ 89 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਜਿੱਤ ਨਾਲ ਗੁਜਰਾਤ ਨੇ 18 ਅੰਕਾਂ ਨਾਲ ਅੰਕ ਸੂਚੀ ਦੇ ਟਾਪ-2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ, ਜਦਕਿ 12 ਅੰਕਾਂ ‘ਤੇ ਰਹੀ ਚੇਨਈ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਗਈ।

ਅਹਿਮਦਾਬਾਦ ਦੇ Narendra Modi Stadium ਵਿੱਚ ਖੇਡੇ ਗਏ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਟਾਈਟਨਜ਼ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 229 ਦੌੜਾਂ ਬਣਾਈਆਂ। ਟੀਮ ਲਈ Sai Sudharsan ਨੇ 53 ਗੇਂਦਾਂ ‘ਤੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 7 ਚੌਕੇ ਅਤੇ 4 ਛੱਕੇ ਸ਼ਾਮਲ ਸਨ।

ਕਪਤਾਨ Shubman Gill ਨੇ ਵੀ 37 ਗੇਂਦਾਂ ‘ਤੇ 64 ਦੌੜਾਂ ਬਣਾਈਆਂ, ਜਦਕਿ Jos Buttler ਨੇ 27 ਗੇਂਦਾਂ ‘ਚ 54 ਦੌੜਾਂ ਦੀ ਤੇਜ਼ ਪਾਰੀ ਖੇਡੀ।

230 ਦੌੜਾਂ ਦੇ ਵੱਡੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਬੱਲੇਬਾਜ਼ੀ ਗੁਜਰਾਤ ਦੇ ਗੇਂਦਬਾਜ਼ਾਂ ਅੱਗੇ ਬੁਰੀ ਤਰ੍ਹਾਂ ਫੇਲ੍ਹ ਰਹੀ। ਟੀਮ ਸਿਰਫ਼ 13.4 ਓਵਰਾਂ ਵਿੱਚ 140 ਦੌੜਾਂ ‘ਤੇ ਆਲ ਆਊਟ ਹੋ ਗਈ।

Mohammed Siraj, Kagiso Rabada ਅਤੇ Rashid Khan ਨੇ 3-3 ਵਿਕਟਾਂ ਹਾਸਲ ਕਰਦਿਆਂ ਚੇਨਈ ਦੀ ਬੱਲੇਬਾਜ਼ੀ ਲਾਈਨਅੱਪ ਨੂੰ ਢਾਹ ਦਿੱਤਾ। ਸਿਰਾਜ ਨੇ 3/26 ਦੇ ਅੰਕੜਿਆਂ ਨਾਲ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਉਨ੍ਹਾਂ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।

ਚੇਨਈ ਲਈ Shivam Dube ਨੇ 17 ਗੇਂਦਾਂ ‘ਤੇ 47 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਹਾਲਾਂਕਿ, ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕ੍ਰੀਜ਼ ‘ਤੇ ਟਿਕ ਨਹੀਂ ਸਕਿਆ।