thepunjabilink.com

Afghanistan ਖ਼ਿਲਾਫ਼ ਲੜੀ ਲਈ Team India ਦਾ ਐਲਾਨ; Shubman Gill ਨੂੰ ਕਪਤਾਨੀ

India national cricket team ਨੇ Afghanistan ਖ਼ਿਲਾਫ਼ ਹੋਣ ਵਾਲੀ ਘਰੇਲੂ ਟੈਸਟ ਅਤੇ ਇੱਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਕੌਮੀ ਚੋਣ ਕਮੇਟੀ ਦੇ ਮੁਖੀ Ajit Agarkar ਦੀ ਅਗਵਾਈ ਹੇਠ ਚੁਣੀ ਗਈ ਟੀਮ ਵਿੱਚ ਵੱਡੇ ਫ਼ੈਸਲੇ ਕੀਤੇ ਗਏ ਹਨ।

ਨੌਜਵਾਨ ਬੱਲੇਬਾਜ਼ Shubman Gill ਨੂੰ ਦੋਵਾਂ ਫਾਰਮੈਟਾਂ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ Rishabh Pant ਤੋਂ ਟੈਸਟ ਟੀਮ ਦੀ ਉਪ ਕਪਤਾਨੀ ਵਾਪਸ ਲੈ ਲਈ ਗਈ ਹੈ, ਜਦਕਿ ਉਹ ਇੱਕ ਰੋਜ਼ਾ ਟੀਮ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੇ।

ਹੁਣ KL Rahul ਨੂੰ ਟੈਸਟ ਟੀਮ ਦਾ ਨਵਾਂ ਉਪ ਕਪਤਾਨ ਬਣਾਇਆ ਗਿਆ ਹੈ, ਜਦਕਿ ਇੱਕ ਰੋਜ਼ਾ ਟੀਮ ਵਿੱਚ ਇਹ ਜ਼ਿੰਮੇਵਾਰੀ Shreyas Iyer ਨੂੰ ਦਿੱਤੀ ਗਈ ਹੈ। ਸਾਬਕਾ ਕਪਤਾਨ Rohit Sharma ਅਤੇ ਦਿੱਗਜ ਬੱਲੇਬਾਜ਼ Virat Kohli ਦੀ ਵੀ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ।

ਇਸ ਦੌਰਾਨ ਤੇਜ਼ ਗੇਂਦਬਾਜ਼ Jasprit Bumrah ਨੂੰ ਦੋਵਾਂ ਲੜੀਆਂ ਤੋਂ ਆਰਾਮ ਦਿੱਤਾ ਗਿਆ ਹੈ। ਚੋਣ ਕਮੇਟੀ ਮੁਤਾਬਕ ਬੁਮਰਾਹ ਇੰਗਲੈਂਡ ਦੌਰੇ ਦੌਰਾਨ ਵਾਪਸੀ ਕਰੇਗਾ।

ਟੈਸਟ ਟੀਮ ਵਿੱਚ ਨਵੇਂ ਚਿਹਰਿਆਂ ਵਜੋਂ ਸਪਿੰਨਰ Manav Suthar ਅਤੇ ਤੇਜ਼ ਗੇਂਦਬਾਜ਼ Gurnoor Brar ਨੂੰ ਪਹਿਲੀ ਵਾਰ ਮੌਕਾ ਦਿੱਤਾ ਗਿਆ ਹੈ।

ਟੈਸਟ ਟੀਮ

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ (ਉਪ ਕਪਤਾਨ), ਸਾਈ ਸੁਦਰਸ਼ਨ, ਰਿਸ਼ਭ ਪੰਤ, ਦੇਵਦੱਤ ਪੱਡੀਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ ਅਤੇ ਧਰੁਵ ਜੁਰੇਲ।

ਇੱਕ ਰੋਜ਼ਾ ਟੀਮ

ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ (ਉਪ ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ ਅਤੇ ਗੁਰਨੂਰ ਬਰਾੜ।

ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤਾ ਟੈਸਟ ਮੈਚ 6 ਜੂਨ ਤੋਂ PCA Stadium ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਇੱਕ ਰੋਜ਼ਾ ਲੜੀ ਦੇ ਮੈਚ Dharamshala, Lucknow ਅਤੇ Chennai ਵਿੱਚ ਹੋਣਗੇ।