Afghanistan ਖ਼ਿਲਾਫ਼ ਲੜੀ ਲਈ Team India ਦਾ ਐਲਾਨ; Shubman Gill ਨੂੰ ਕਪਤਾਨੀ

Afghanistan ਖ਼ਿਲਾਫ਼ ਲੜੀ ਲਈ Team India ਦਾ ਐਲਾਨ; Shubman Gill ਨੂੰ ਕਪਤਾਨੀ India national cricket team ਨੇ Afghanistan ਖ਼ਿਲਾਫ਼ ਹੋਣ ਵਾਲੀ ਘਰੇਲੂ ਟੈਸਟ ਅਤੇ ਇੱਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਕੌਮੀ ਚੋਣ ਕਮੇਟੀ ਦੇ ਮੁਖੀ Ajit Agarkar ਦੀ ਅਗਵਾਈ ਹੇਠ ਚੁਣੀ ਗਈ ਟੀਮ ਵਿੱਚ ਵੱਡੇ ਫ਼ੈਸਲੇ ਕੀਤੇ ਗਏ ਹਨ। ਨੌਜਵਾਨ ਬੱਲੇਬਾਜ਼ Shubman Gill ਨੂੰ ਦੋਵਾਂ ਫਾਰਮੈਟਾਂ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ Rishabh Pant ਤੋਂ ਟੈਸਟ ਟੀਮ ਦੀ ਉਪ ਕਪਤਾਨੀ ਵਾਪਸ ਲੈ ਲਈ ਗਈ ਹੈ, ਜਦਕਿ ਉਹ ਇੱਕ ਰੋਜ਼ਾ ਟੀਮ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੇ। ਹੁਣ KL Rahul ਨੂੰ ਟੈਸਟ ਟੀਮ ਦਾ ਨਵਾਂ ਉਪ ਕਪਤਾਨ ਬਣਾਇਆ ਗਿਆ ਹੈ, ਜਦਕਿ ਇੱਕ ਰੋਜ਼ਾ ਟੀਮ ਵਿੱਚ ਇਹ ਜ਼ਿੰਮੇਵਾਰੀ Shreyas Iyer ਨੂੰ ਦਿੱਤੀ ਗਈ ਹੈ। ਸਾਬਕਾ ਕਪਤਾਨ Rohit Sharma ਅਤੇ ਦਿੱਗਜ ਬੱਲੇਬਾਜ਼ Virat Kohli ਦੀ ਵੀ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ। ਇਸ ਦੌਰਾਨ ਤੇਜ਼ ਗੇਂਦਬਾਜ਼ Jasprit Bumrah ਨੂੰ ਦੋਵਾਂ ਲੜੀਆਂ ਤੋਂ ਆਰਾਮ ਦਿੱਤਾ ਗਿਆ ਹੈ। ਚੋਣ ਕਮੇਟੀ ਮੁਤਾਬਕ ਬੁਮਰਾਹ ਇੰਗਲੈਂਡ ਦੌਰੇ ਦੌਰਾਨ ਵਾਪਸੀ ਕਰੇਗਾ। ਟੈਸਟ ਟੀਮ ਵਿੱਚ ਨਵੇਂ ਚਿਹਰਿਆਂ ਵਜੋਂ ਸਪਿੰਨਰ Manav Suthar ਅਤੇ ਤੇਜ਼ ਗੇਂਦਬਾਜ਼ Gurnoor Brar ਨੂੰ ਪਹਿਲੀ ਵਾਰ ਮੌਕਾ ਦਿੱਤਾ ਗਿਆ ਹੈ। ਟੈਸਟ ਟੀਮ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ (ਉਪ ਕਪਤਾਨ), ਸਾਈ ਸੁਦਰਸ਼ਨ, ਰਿਸ਼ਭ ਪੰਤ, ਦੇਵਦੱਤ ਪੱਡੀਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ ਅਤੇ ਧਰੁਵ ਜੁਰੇਲ। ਇੱਕ ਰੋਜ਼ਾ ਟੀਮ ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ (ਉਪ ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ ਅਤੇ ਗੁਰਨੂਰ ਬਰਾੜ। ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤਾ ਟੈਸਟ ਮੈਚ 6 ਜੂਨ ਤੋਂ PCA Stadium ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਇੱਕ ਰੋਜ਼ਾ ਲੜੀ ਦੇ ਮੈਚ Dharamshala, Lucknow ਅਤੇ Chennai ਵਿੱਚ ਹੋਣਗੇ।
Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ ਆਸਟਰੇਲੀਆ ਦੀ ਮਸ਼ਹੂਰ ਟੀ-20 ਕ੍ਰਿਕਟ ਲੀਗ Big Bash League ਦੇ ਅਗਲੇ ਸੀਜ਼ਨ ਦਾ ਪਹਿਲਾ ਮੁਕਾਬਲਾ ਇਸ ਸਾਲ ਦਸੰਬਰ ਵਿੱਚ Chennai ਵਿੱਚ ਖੇਡਿਆ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ Cricket Australia ਦਾ ਇਕ ਵਫ਼ਦ ਇਸ ਹਫ਼ਤੇ M. A. Chidambaram Stadium ਦਾ ਜਾਇਜ਼ਾ ਲੈਣ ਲਈ ਚੇਨੱਈ ਪਹੁੰਚਿਆ ਸੀ। ਇਹ ਮੈਦਾਨ Chennai Super Kings ਦਾ ਘਰੇਲੂ ਸਟੇਡੀਅਮ ਹੈ ਅਤੇ ਭਾਰਤ ਦੇ ਸਭ ਤੋਂ ਪ੍ਰਸਿੱਧ ਕ੍ਰਿਕਟ ਮੈਦਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਕ੍ਰਿਕਟ ਆਸਟਰੇਲੀਆ ਚੇਨੱਈ ਵਿੱਚ ਮੈਚ ਕਰਵਾ ਕੇ ਭਾਰਤ ਅਤੇ ਆਸਟਰੇਲੀਆ ਵਿਚਕਾਰ ਕ੍ਰਿਕਟ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਸ ਪ੍ਰਸਤਾਵ ‘ਤੇ ਅਜੇ ਸ਼ੁਰੂਆਤੀ ਪੱਧਰ ‘ਤੇ ਚਰਚਾ ਚੱਲ ਰਹੀ ਹੈ। ਹਾਲਾਂਕਿ Board of Control for Cricket in India ਦੇ ਸਕੱਤਰ Devajit Saikia ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਜੇ ਇਹ ਯੋਜਨਾ ਸਫਲ ਰਹਿੰਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਕਿ Big Bash League ਦਾ ਕੋਈ ਮੈਚ ਭਾਰਤ ਵਿੱਚ ਖੇਡਿਆ ਜਾਵੇਗਾ, ਜਿਸ ਨਾਲ ਵਿਸ਼ਵ ਕ੍ਰਿਕਟ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਸਕਦਾ ਹੈ।