thepunjabilink.com

ਰਿਲੀਜ਼ ਲਈ ਤਿਆਰ ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ, ਫਸਟ ਲੁੱਕ ਆਇਆ ਸਾਹਮਣੇ

ਪੰਜਾਬੀ ਸਿਨੇਮਾ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Babbu Maan ਇੱਕ ਵਾਰ ਫਿਰ ਆਪਣੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ ਅਸੀਂ ਬਾਗੀ ਚੰਗੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਸਾਲ 2024 ਵਿੱਚ ਆਈ ਫਿਲਮ ਸੁੱਚਾ ਸੂਰਮਾ ਤੋਂ ਬਾਅਦ ਇਹ ਉਨ੍ਹਾਂ ਦੀ ਇੱਕ ਹੋਰ ਵੱਡੀ ਰਿਲੀਜ਼ ਮੰਨੀ ਜਾ ਰਹੀ ਹੈ। ਫਿਲਮ ਦਾ ਫਸਟ ਲੁੱਕ ਅੱਜ ਅਧਿਕਾਰਿਕ ਤੌਰ ‘ਤੇ ਰਿਵੀਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।

ਇਹ ਫਿਲਮ ਪੰਜਾਬ ਦੇ ਕਾਲੇ ਦੌਰ ਅਤੇ ਸਾਲ 1975 ਵਿੱਚ ਲਾਗੂ ਕੀਤੀ ਗਈ The Emergency ਦੇ ਪਿਛੋਕੜ ‘ਤੇ ਆਧਾਰਿਤ ਹੈ। ਫਿਲਮ ਨੂੰ ਹਕੀਕਤੀ ਘਟਨਾਵਾਂ ਅਤੇ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਅਮਰਪ੍ਰੀਤ ਜੀ.ਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਪਹਿਲਾਂ ਵੀ ਕਈ ਪ੍ਰਭਾਵਸ਼ਾਲੀ ਫਿਲਮਾਂ ਦੇ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ।

ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੁਹਾਲੀ, ਖਰੜ ਅਤੇ Panjab University ਦੇ ਕਈ ਇਲਾਕਿਆਂ ਵਿੱਚ ਕੀਤੀ ਗਈ ਹੈ। ਫਿਲਮ ਵਿੱਚ Babbu Maan ਇੱਕ ਬਿਲਕੁਲ ਵੱਖਰੇ ਅਤੇ ਗੰਭੀਰ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਬਣੀ ਹੋਈ ਹੈ।

ਇਸ ਫਿਲਮ ਨੂੰ 1980-90 ਦੇ ਦਹਾਕੇ ਦੌਰਾਨ ਦਰਦ ਭੋਗਣ ਵਾਲੇ ਪਰਿਵਾਰਾਂ ਨੂੰ ਵੀ ਸਮਰਪਿਤ ਕੀਤਾ ਗਿਆ ਹੈ। ਫਿਲਮ ਦੇ ਕੁਝ ਦ੍ਰਿਸ਼ ਦਰਸ਼ਕਾਂ ਨੂੰ ਭਾਵੁਕ ਕਰਨ ਵਾਲੇ ਦੱਸੇ ਜਾ ਰਹੇ ਹਨ। ਮੇਨਸਟ੍ਰੀਮ ਸਿਨੇਮਾ ਤੋਂ ਵੱਖਰੀ ਸੋਚ ਨਾਲ ਬਣਾਈ ਗਈ ਇਸ ਫਿਲਮ ਵਿੱਚ ਫੀਮੇਲ ਲੀਡ ਰੋਲ ਵਿੱਚ Arvinder Kaur ਨਜ਼ਰ ਆਵੇਗੀ, ਜੋ ਅੱਜਕੱਲ੍ਹ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਚਿਹਰਾ ਬਣ ਚੁੱਕੀ ਹੈ।

ਇਸ ਤੋਂ ਇਲਾਵਾ Gurpreet Ratol ਅਤੇ Jaswant Singh Rathore ਵੀ ਅਹਿਮ ਸਹਾਇਕ ਕਿਰਦਾਰਾਂ ਵਿੱਚ ਦਿਖਾਈ ਦੇਣਗੇ।

ਦੂਜੇ ਪਾਸੇ, ਆਪਣੀ ਇਸ ਨਵੀਂ ਫਿਲਮ ਨੂੰ ਮਿਲ ਰਹੇ ਪ੍ਰੀ-ਰਿਲੀਜ਼ ਰਿਸਪਾਂਸ ਨੂੰ ਲੈ ਕੇ Babbu Maan ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫਿਲਮ ਦੇ ਪਹਿਲੇ ਲੁੱਕ ਨੇ ਹੀ ਦਰਸ਼ਕਾਂ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਹੁਣ ਸਭ ਦੀ ਨਜ਼ਰ ਇਸਦੀ ਅਧਿਕਾਰਿਕ ਰਿਲੀਜ਼ ‘ਤੇ ਟਿਕੀ ਹੋਈ ਹੈ।