Skip to main content

thepunjabilink.com

IND vs ENG ਤੀਜਾ ਟੀ20 ਹਾਈਲਾਈਟਸ: ਵੈਭਵ ਸੂਰਿਆਵੰਸ਼ੀ ਇੱਕ ਵਾਰ ਫਿਰ ਨਾਕਾਮ, ਨਾਟਿੰਘਮ ਵਿੱਚ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਸਿਰਫ਼ 76 ਦੌੜਾਂ ‘ਤੇ ਆਲ ਆਊਟ

ਨਾਟਿੰਘਮ: ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਤੀਜੇ ਟੀ20 ਮੁਕਾਬਲੇ ਵਿੱਚ 125 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਇੰਗਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਫ਼ਿਲ ਸਾਲਟ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 44 ਗੇਂਦਾਂ ਵਿੱਚ 70 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਸ ਦੀ ਇਸ ਪਾਰੀ ਦੀ ਬਦੌਲਤ ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾਈਆਂ।

202 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ੍ਹ ਰਹੀ। ਪੂਰੀ ਟੀਮ ਸਿਰਫ਼ 11.4 ਓਵਰਾਂ ਵਿੱਚ 76 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਕੇਵਲ ਚਾਰ ਬੱਲੇਬਾਜ਼ ਹੀ ਦੋ ਅੰਕਾਂ ਦਾ ਸਕੋਰ ਬਣਾਉਣ ਵਿੱਚ ਕਾਮਯਾਬ ਰਹੇ, ਜਦਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇੱਕ ਵਾਰ ਫਿਰ ਪ੍ਰਭਾਵ ਛੱਡਣ ਵਿੱਚ ਅਸਫਲ ਰਹੇ।

ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ 3 ਵਿਕਟਾਂ ਅਤੇ ਜੋਸ਼ ਟੰਗ ਨੇ 4 ਵਿਕਟਾਂ ਹਾਸਲ ਕਰਕੇ ਭਾਰਤੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।

ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਹਰਸ਼ਿਤ ਰਾਣਾ ਨੇ 2 ਵਿਕਟਾਂ ਲੈ ਕੇ 40 ਦੌੜਾਂ ਦਿੱਤੀਆਂ, ਜਦਕਿ ਪ੍ਰਿੰਸ ਯਾਦਵ ਨੇ 2 ਵਿਕਟਾਂ ਹਾਸਲ ਕਰਦਿਆਂ 30 ਦੌੜਾਂ ਖਰਚ ਕੀਤੀਆਂ।