
ਮਾਨਸਾ: ਸਵਰਗੀ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਇੱਕ ਬੇਹੱਦ ਭਾਵੁਕ ਅਤੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਨੂੰ ਸੀਤੋ ਆਲੇ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੱਡਾ ਐਲਾਨ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬਲਕੌਰ ਸਿੰਘ ਬੇਹੱਦ ਭਾਵੁਕ ਨਜ਼ਰ ਆਏ। ਉਨ੍ਹਾਂ ਐਲਾਨ ਕੀਤਾ ਕਿ ਉਹ ਸੋਨੂੰ ਦੇ ਘਰ ਹੇਠਾਂ 2 ਕਮਰੇ ਪਵਾ ਕੇ ਦੇਣਗੇ ਅਤੇ ਇਸ ਕੰਮ ਉੱਤੇ ਜਿੰਨਾ ਵੀ ਖ਼ਰਚਾ ਆਵੇਗਾ, ਉਹ ਸਾਰਾ ਖ਼ਰਚਾ ਖੁਦ ਚੁੱਕਣਗੇ।
ਆਪਣੇ ਪੁੱਤਰ ਨੂੰ ਯਾਦ ਕਰਦਿਆਂ ਬਲਕੌਰ ਸਿੰਘ ਨੇ ਕਿਹਾ, “ਜੇਕਰ ਅੱਜ ਮੇਰਾ ਪੁੱਤ ਸਿੱਧੂ ਜਿਉਂਦਾ ਹੁੰਦਾ, ਤਾਂ ਉਸਨੇ ਵੀ ਸੋਨੂੰ ਦੀ ਜ਼ਰੂਰ ਮਦਦ ਕਰਨੀ ਸੀ। ਮੈਂ ਉਸਦਾ ਪਿਤਾ ਹੋਣ ਦੇ ਨਾਤੇ ਇਹ ਇੱਕ ਛੋਟੀ ਜਿਹੀ ਸੇਵਾ ਕਰ ਰਿਹਾ ਹਾਂ, ਮੇਰੀ ਇਸ ਸੇਵਾ ਨੂੰ ਪ੍ਰਵਾਨ ਕੀਤਾ ਜਾਵੇ।”
ਦੱਸ ਦੇਈਏ ਕਿ ਸੋਨੂੰ ਸੀਤੋ ਆਲਾ (ਸੋਨੂੰ ਭੀਖ ਮੰਗਣ ਵਾਲਾ) ਸੋਸ਼ਲ ਮੀਡੀਆ ‘ਤੇ ਆਪਣੇ ਵੱਖਰੇ ਅੰਦਾਜ਼ ਕਾਰਨ ਕਾਫੀ ਚਰਚਾ ਵਿੱਚ ਰਹਿੰਦਾ ਹੈ, ਅਤੇ ਹੁਣ ਮੂਸੇਵਾਲਾ ਪਰਿਵਾਰ ਵੱਲੋਂ ਬਾਂਹ ਫੜੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਬਲਕੌਰ ਸਿੰਘ ਦੇ ਇਸ ਫੈਸਲੇ ਦੀ ਹਰ ਪਾਸੇ ਤਾਰੀਫ਼ ਕੀਤੀ ਜਾ ਰਹੀ ਹੈ।
#SidhuMooseWala #BalkaurSingh #SonuSitoWala #MooseWala #JusticeForSidhuMooseWala #SidhuMooseWalaFather #PunjabNews #Mansa #SonuSitoWalaNews