
ਖੇਡ ਡੈਸਕ: ਭਾਰਤੀ ਕ੍ਰਿਕਟ ਜਗਤ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਧਮਾਕੇਦਾਰ ਖ਼ਬਰ ਸਾਹਮਣੇ ਆ ਰਹੀ ਹੈ। ਕ੍ਰਿਕਟ ਦੇ ਗਲਿਆਰਿਆਂ ਵਿੱਚ ‘ਸਰਪੰਚ ਸਾਬ੍ਹ’ ਦੇ ਨਾਂ ਨਾਲ ਮਸ਼ਹੂਰ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ (Shreyas Iyer) ਦੀ ਕਿਸਮਤ ਚਮਕ ਗਈ ਹੈ। ਬੀਸੀਸੀਆਈ (BCCI) ਨੇ ਵੱਡਾ ਉਲਟਫੇਰ ਕਰਦਿਆਂ ਸ਼੍ਰੇਅਸ ਅਈਅਰ ਨੂੰ ਭਾਰਤੀ T-20 ਟੀਮ ਦਾ ਨਵਾਂ ਕਪਤਾਨ ਨਿਯੁਕਤ ਕਰ ਦਿੱਤਾ ਹੈ।
ਦੂਜੇ ਪਾਸੇ, ਮਿਸਟਰ 360 ਡਿਗਰੀ ਯਾਨੀ ਸੂਰਿਆਕੁਮਾਰ ਯਾਦਵ (Suryakumar Yadav) ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਕਪਤਾਨੀ ਦੇ ਅਹੁਦੇ ਤੋਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ।
ਕਿਉਂ ਪਿਆ ਅਈਅਰ ਦਾ ਨਾਂ ‘ਸਰਪੰਚ ਸਾਬ੍ਹ’?
ਦਰਅਸਲ, ਸ਼੍ਰੇਅਸ ਅਈਅਰ ਆਪਣੀ ਸ਼ਾਨਦਾਰ ਕਪਤਾਨੀ ਅਤੇ ਮੈਦਾਨ ‘ਤੇ ਰੋਹਬਦਾਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਪ੍ਰਸ਼ੰਸਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਪਿਆਰ ਨਾਲ ਉਨ੍ਹਾਂ ਨੂੰ ‘ਸਰਪੰਚ ਸਾਬ੍ਹ’ ਕਹਿੰਦੇ ਹਨ। ਹੁਣ ਜਦੋਂ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਟੀਮ ਦੀ ਕਮਾਨ ਮਿਲ ਗਈ ਹੈ, ਤਾਂ ਪ੍ਰਸ਼ੰਸਕ ਕਹਿ ਰਹੇ ਹਨ ਕਿ “ਸਰਪੰਚ ਸਾਬ੍ਹ ਦੀ ਸਰਪੰਚੀ ਹੁਣ ਪੂਰੀ ਦੁਨੀਆ ‘ਤੇ ਛਾਅ ਗਈ ਹੈ।”
ਸੂਰਿਆਕੁਮਾਰ ਯਾਦਵ ਦੀ ਹੋਈ ਛੁੱਟੀ
ਹੁਣ ਤੱਕ T-20 ਫਾਰਮੈਟ ਵਿੱਚ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਸੂਰਿਆਕੁਮਾਰ ਯਾਦਵ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਸੂਰਿਆ ਨੇ ਆਪਣੀ ਕਪਤਾਨੀ ਵਿੱਚ ਕਈ ਸ਼ਾਨਦਾਰ ਜਿੱਤਾਂ ਦਰਜ ਕਰਵਾਈਆਂ ਹਨ, ਪਰ ਬੋਰਡ ਹੁਣ ਭਵਿੱਖ ਵੱਲ ਦੇਖਦੇ ਹੋਏ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਟੀਮ ਨੂੰ ਇੱਕ ਨਵੇਂ ਰੰਗ ਵਿੱਚ ਢਾਲਣਾ ਚਾਹੁੰਦਾ ਹੈ।
ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਹੜ੍ਹ
ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਮੀਮਸ ਅਤੇ ਵਧਾਈਆਂ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਪੰਜਾਬੀ ਕ੍ਰਿਕਟ ਪ੍ਰੇਮੀ ਖਾਸ ਤੌਰ ‘ਤੇ ਬਾਗ਼ੋ-ਬਾਗ਼ ਨਜ਼ਰ ਆ ਰਹੇ ਹਨ।
ਦਿਓ ਫਿਰ ‘ਸਰਪੰਚ ਸਾਬ੍ਹ’ ਨੂੰ ਦੱਬ ਕੇ ਵਧਾਈਆਂ! ਦੇਖਣਾ ਹੋਵੇਗਾ ਕਿ ਅਈਅਰ ਦੀ ਅਗਵਾਈ ਵਿੱਚ ਭਾਰਤੀ T-20 ਟੀਮ ਸਫ਼ਲਤਾ ਦੇ ਕਿਹੜੇ ਨਵੇਂ ਝੰਡੇ ਗੱਡਦੀ ਹੈ।
ShreyasIyer #SuryakumarYadav #SarpanchSaab #TeamIndia #BCCI #T20Cricket #CricketNews #IndianCricket #PunjabiNews #SportsUpdates