
ਬੀਜੇਪੀ (BJP) ਦੇ ਰਾਸ਼ਟਰੀ ਤਰਜਮਾਨ ਆਰ.ਪੀ. ਸਿੰਘ (RP Singh) ਨੇ ਪੰਜਾਬ ਦੇ ਮੌਜੂਦਾ ਸਿਆਸੀ ਮੁੱਦਿਆਂ ‘ਤੇ ਤਿੱਖੇ ਬਿਆਨ ਦਿੰਦਿਆਂ ਕਾਂਗਰਸ ਅਤੇ ਕਿਸਾਨ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ।
ਕਿਸਾਨ ਅੰਦੋਲਨ ‘ਤੇ ਬੋਲੇ ਆਰ.ਪੀ. ਸਿੰਘ ਕਿਸਾਨ ਅੰਦੋਲਨ ‘ਤੇ ਗੱਲਬਾਤ ਕਰਦਿਆਂ ਆਰ.ਪੀ. ਸਿੰਘ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਿਆਸਤ ਕਰ ਰਹੇ ਹਨ ਅਤੇ ਉਹ ਖੁਦ ਵੀ ਰਾਜਨੀਤੀ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਕੇਂਦਰ ਸਰਕਾਰ ਨਾਲ ਅਜਿਹੀ ਕੋਈ ਡੀਲ ਨਹੀਂ ਹੋਈ ਹੈ। ਲੋਕ ਸਮਝਦਾਰ ਹਨ ਅਤੇ ਸਭ ਕੁਝ ਸਮਝਦੇ ਹਨ, ਇਸੇ ਲਈ ਹੁਣ ਉਨ੍ਹਾਂ ਦੇ ਨਾਲ ਕੋਈ ਨਹੀਂ ਹੈ।
ਸਿਮਰਨਜੀਤ ਸਿੰਘ ਮਾਨ ‘ਤੇ ਟਿੱਪਣੀ ਸਿਮਰਨਜੀਤ ਸਿੰਘ ਮਾਨ ਬਾਰੇ ਬੋਲਦਿਆਂ ਬੀਜੇਪੀ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਹੋ ਚੁੱਕੀ ਹੈ। ਉਹ ਇੱਕ ਸਾਬਕਾ IPS ਅਧਿਕਾਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ (MP) ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਇਹ ਸਭ ਡਰਾਮੇਬਾਜ਼ੀ ਅਤੇ ਥੀਏਟਰ ਸ਼ੋਭਾ ਨਹੀਂ ਦਿੰਦਾ।
ਕਾਂਗਰਸ ਦੀ ਟਿਕਟ ਵੰਡ ‘ਤੇ ਚੁੱਕੇ ਸਵਾਲ ਕਾਂਗਰਸ ਵਿੱਚ ਟਿਕਟਾਂ ਦੀ ਖਿੱਚੋਤਾਣ ‘ਤੇ ਚੁਟਕੀ ਲੈਂਦਿਆਂ ਆਰ.ਪੀ. ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਪਹਿਲਾਂ ਇਹ ਤੈਅ ਕਰਨ ਕਿ ਜੇਕਰ ਉਹ ਆਪ MP ਹਨ ਤਾਂ ਆਪਣੇ ਪਰਿਵਾਰ ਵਿੱਚ ਟਿਕਟ ਦੇਣਗੇ ਜਾਂ ਨਹੀਂ। ਜੇਕਰ ਇੱਕੋ ਘਰ ਵਿੱਚ ਟਿਕਟਾਂ ਵੰਡਣ ਦੀ ਗੱਲ ਚੱਲ ਰਹੀ ਹੈ, ਤਾਂ ਇਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਪਰਿਵਾਰਵਾਦ ‘ਤੇ ਚੱਲਣ ਵਾਲੀ ਪਾਰਟੀ ਹੈ ਅਤੇ ਇੱਥੇ ਇਹ ਸਭ ਚੱਲਦਾ ਰਹੇਗਾ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਨਿਸ਼ਾਨਾ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਬਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਮੱਥਾ ਟੇਕਣਾ ਚੰਗੀ ਗੱਲ ਹੈ, ਪਰ ਰਾਹੁਲ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਨੱਕ ਰਗੜ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਅਤੇ ਦਾਦੀ ਇੰਦਰਾ ਗਾਂਧੀ ਵੱਲੋਂ ਕੀਤੀਆਂ ਗਲਤੀਆਂ ਦੀ ਮਾਫ਼ੀ ਮੰਗਣ, ਕਿਉਂਕਿ ਸਾਡੇ ਇੱਥੇ ਸੱਚੇ ਮਨ ਨਾਲ ਮੰਗੀ ਮਾਫ਼ੀ ਕਬੂਲ ਹੁੰਦੀ ਹੈ।
#RPSingh #BJP #PunjabPolitics #RahulGandhi #JagjitSinghDallewal #SimranjitSinghMann #RajaWarring #Congress #PunjabNews