Skip to main content

thepunjabilink.com

ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਬਹੁਤ ਹੀ ਭਾਵੁਕ ਅਤੇ ਖਾਸ ਦ੍ਰਿਸ਼ ਦੇਖਣ ਨੂੰ ਮਿਲਿਆ। ਜੇਲ੍ਹ ‘ਚ ਬੰਦ ਭਰਾਵਾਂ ਨੂੰ ਮਿਲਣ ਪਹੁੰਚੀਆਂ ਭੈਣਾਂ ਨੇ ਉਨ੍ਹਾਂ ਦੇ ਗੁੱਟ ‘ਤੇ ਰੱਖੜੀ ਸਜਾਈ ਅਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਮੁਲਾਕਾਤ ਦੌਰਾਨ ਆਪਣੇ ਭਰਾਵਾਂ ਨੂੰ ਦੇਖ ਕੇ ਕਈ ਭੈਣਾਂ ਆਪਣੇ ਹੰਝੂ ਨਾ ਰੋਕ ਸਕੀਆਂ ਅਤੇ ਭਰਾਵਾਂ ਨਾਲ ਗਲ ਲੱਗ ਕੇ ਭਾਵੁਕ ਹੋ ਗਈਆਂ। ਭੈਣਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਪਣੇ ਭਰਾਵਾਂ ਨੂੰ ਮਿਲਣ ਅਤੇ ਰੱਖੜੀ ਬੰਨ੍ਹਣ ਦਾ ਵਿਸ਼ੇਸ਼ ਮੌਕਾ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ।

ਗੱਲਬਾਤ ਕਰਦਿਆਂ ਭੈਣਾਂ ਨੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਭੈਣ-ਭਰਾ ਦੇ ਆਪਸੀ ਰਿਸ਼ਤੇ ਵਿੱਚ ਮਿਠਾਸ ਅਤੇ ਪਿਆਰ ਵਧਾਉਂਦਾ ਹੈ। ਬੇਸ਼ੱਕ ਉਨ੍ਹਾਂ ਦੇ ਭਰਾ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ, ਪਰ ਇਸ ਮੁਲਾਕਾਤ ਨੇ ਉਨ੍ਹਾਂ ਦੇ ਦਿਲਾਂ ਦੀ ਦੂਰੀ ਘਟਾ ਦਿੱਤੀ ਹੈ। ਦੂਜੇ ਪਾਸੇ, ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਮਿਲ ਕੇ ਖੁਸ਼ੀ ਜਤਾਈ ਅਤੇ ਜਲਦ ਹੀ ਜੇਲ੍ਹ ਤੋਂ ਬਾਹਰ ਆ ਕੇ ਚੰਗੀ ਜ਼ਿੰਦਗੀ ਜਿਊਣ ਦਾ ਵਿਸ਼ਵਾਸ ਦਵਾਇਆ।

#RakhiFestival #RakshaBandhan #LudhianaCentralJail #LudhianaNews #PunjabNews #BhaiBehanKaPyar #RakhiSpecial #EmotionalMoments #PunjabUpdates #LatestPunjabiNews