Skip to main content

thepunjabilink.com

ਆਰਥਿਕ ਤੰਗੀ ਅਤੇ ਠੱਗੀ ਤੋਂ ਪਰੇਸ਼ਾਨ ਇੱਕ ਵਿਅਕਤੀ ਵਲੋਂ ਬਾਥਰੂਮ ਵਿੱਚ ਆਪ ਅੱਗ ਲਗਾ ਕੇ ਆਤਮਹੱਤਿਆ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੋਵਿੰਦ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਤਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਵਿੰਦ ਸਿੰਘ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਸ ਦੇ ਹੀ ਇੱਕ ਆਪਣੇ ਰਿਸ਼ਤੇਦਾਰ ਨੇ ਗ਼ਰੀਬੀ ਦੂਰ ਕਰਨ ਦਾ ਝੂਠਾ ਦਿਲਾਸਾ ਦੇ ਕੇ ਉਸ ਨੂੰ ਇੱਕ ਤਾਂਤਰਿਕ ਦੇ ਚੱਕਰ ਵਿੱਚ ਫਸਾ ਦਿੱਤਾ। ਇਸ ਤੋਂ ਬਾਅਦ ਤਾਂਤਰਿਕ ਅਤੇ ਰਿਸ਼ਤੇਦਾਰ ਨੇ ਮਿਲ ਕੇ ਉਸ ਕੋਲੋਂ 73,000 ਰੁਪਏ ਠੱਗ ਲਏ।

ਧਮਕੀਆਂ ਤੋਂ ਸੀ ਪਰੇਸ਼ਾਨ: ਤਰਨਜੀਤ ਸਿੰਘ ਅਨੁਸਾਰ, ਜਦੋਂ ਗੋਵਿੰਦ ਸਿੰਘ ਆਪਣੇ ਪੈਸੇ ਵਾਪਸ ਮੰਗਦਾ ਸੀ, ਤਾਂ ਉਲਟਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਸ ਲਗਾਤਾਰ ਮਿਲ ਰਹੀ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਉਸ ਨੇ ਪਹਿਲਾਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿੱਚ ਗੰਭੀਰ ਮਾਨਸਿਕ ਤਣਾਅ ਦੇ ਚਲਦਿਆਂ ਬਾਥਰੂਮ ਵਿੱਚ ਖੁਦ ਨੂੰ ਅੱਗ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਵੱਲੋਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

PunjabNews #CrimeNews #SuicideCase #TantrikFraud #FraudCase #PunjabPolice #FakeTantrik #CrimeInPunjab #LatestNewsPunjab