Skip to main content

thepunjabilink.com

ਚੰਡੀਗੜ੍ਹ: ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਸ਼ੁਰੂ ਕੀਤੇ ਗਏ ‘ਬਿਜ਼ਨਸ ਕਲਾਸ’ (Business Class) ਵਿਸ਼ੇ ਦੇ ਪਹਿਲੇ ਹੀ ਸਾਲ ਸ਼ਾਨਦਾਰ ਅਤੇ ਇਤਿਹਾਸਕ ਨਤੀਜੇ ਸਾਹਮਣੇ ਆਏ ਹਨ। ਇਸ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਦੇ ਲਗਭਗ 95,000 ਵਿਦਿਆਰਥੀਆਂ ਨੇ ਆਪਣੇ-ਆਪਣੇ ਨਵੇਂ ਬਿਜ਼ਨਸ ਆਈਡੀਆਜ਼ ‘ਤੇ ਕੰਮ ਕਰਨਾ ਸ਼ੁਰੂ ਕੀਤਾ ਹੈ।

ਪਹਿਲੇ ਹੀ ਸਾਲ 20,000 ਤੋਂ ਵੱਧ ਆਈਡੀਆਜ਼ ਨੇ ਮਾਰੀ ਬਾਜ਼ੀ

ਸਰਕਾਰ ਵੱਲੋਂ ਮਿਲੇ ਅੰਕੜਿਆਂ ਮੁਤਾਬਕ, ਵਿਦਿਆਰਥੀਆਂ ਦੇ 20,000 ਤੋਂ ਵੱਧ ਬਿਜ਼ਨਸ ਆਈਡੀਆਜ਼ ਨੇ ਪਹਿਲੇ ਹੀ ਸਾਲ ਸਫਲਤਾਪੂਰਵਕ ਕੰਮ ਕਰਦਿਆਂ 90 ਕਰੋੜ ਰੁਪਏ ਦਾ ਮਾਲੀਆ (Revenue) ਪੈਦਾ ਕੀਤਾ ਹੈ। ਇਸ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਮੌਕਾ ਮਿਲੇ, ਤਾਂ ਉਹ ਵੱਡੀਆਂ ਬੁਲੰਦੀਆਂ ਛੂਹ ਸਕਦੇ ਹਨ।

‘ਨੌਕਰੀ ਲੱਭਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣਨਗੇ ਪੰਜਾਬ ਦੇ ਨੌਜਵਾਨ’

ਸਰਕਾਰ ਦਾ ਕਹਿਣਾ ਹੈ ਕਿ ਸਾਡੀ ਸਿੱਖਿਆ ਦਾ ਮਕਸਦ ਸਿਰਫ਼ ਡਿਗਰੀਆਂ ਵੰਡਣਾ ਨਹੀਂ ਹੈ, ਸਗੋਂ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਨਾ ਹੈ ਜੋ ਸਵੈ-ਨਿਰਭਰ ਹੋਵੇ। ਪੰਜਾਬ ਦੇ ਨੌਜਵਾਨ ਹੁਣ ਸਿਰਫ਼ ‘ਨੌਕਰੀ ਲੱਭਣ ਵਾਲੇ’ (Job Seekers) ਨਹੀਂ, ਸਗੋਂ ‘ਨੌਕਰੀਆਂ ਪੈਦਾ ਕਰਨ ਵਾਲੇ’ (Job Creators) ਬਣ ਰਹੇ ਹਨ।

ਇਸੇ ਸਿਲਸਿਲੇ ਤਹਿਤ ਅੱਜ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਾਲੇ ਹੁਣਹਾਰ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ (VCs) ਨਾਲ ਇੱਕ ਵਿਸ਼ੇਸ਼ ਸੰਵਾਦ ਪ੍ਰੋਗਰਾਮ ਵੀ ਰੱਖਿਆ ਗਿਆ, ਜਿੱਥੇ ਭਵਿੱਖ ਦੀਆਂ ਰਣਨੀਤੀਆਂ ਅਤੇ ਵਿਦਿਆਰਥੀਆਂ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਗਿਆ।

PunjabEducationRevolution #BusinessClassPunjab #PunjabEducationModel #JobCreatorsNotJobSeekers #PunjabYouth #EducationRevolution #BhagwantMann #PunjabGovernment #StartupPunjab