Skip to main content

thepunjabilink.com

27 ਅਗਸਤ ਨੂੰ ‘ਪੰਜਾਬ ਬੰਦ’ ਹੋਣ ਦੀਆਂ ਫੈਲ ਰਹੀਆਂ ਖ਼ਬਰਾਂ ਵਿਚਕਾਰ ਇਹ ਸਾਫ਼ ਕੀਤਾ ਗਿਆ ਹੈ ਕਿ ਪੰਜਾਬ ਬੰਦ ਨਹੀਂ ਹੈ। ਇਹ ਸਿਰਫ਼ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਹੈ, ਜਿਸ ਕਰਕੇ ਆਮ ਜਨਜੀਵਨ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹਿਣਗੇ।

ਕੀ-ਕੀ ਰਹੇਗਾ ਬੰਦ:

  • ਸਰਕਾਰੀ ਬੱਸਾਂ: ਪੰਜਾਬ ਰੋਡਵੇਜ਼ ਅਤੇ ਪਨਬਸ/PRTC ਦੀਆਂ ਬੱਸਾਂ
  • ਸਰਕਾਰੀ ਸਕੂਲ ਤੇ ਕਾਲਜ: ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ
  • ਸਰਕਾਰੀ ਹਸਪਤਾਲ ਦੀ OPD: ਡਾਕਟਰਾਂ ਦੀ ਹੜਤਾਲ ਕਾਰਨ ਓ.ਪੀ.ਡੀ. ਸੇਵਾਵਾਂ ਠੱਪ ਰਹਿਣਗੀਆਂ
  • ਤਹਿਸੀਲਾਂ: ਮਾਲ ਵਿਭਾਗ ਨਾਲ ਸਬੰਧਤ ਕੰਮਕਾਜ ਬੰਦ ਰਹੇਗਾ
  • ਡੀ.ਸੀ. ਦਫ਼ਤਰ: ਪ੍ਰਬੰਧਕੀ ਦਫ਼ਤਰਾਂ ‘ਚ ਕੰਮਕਾਜ ਨਹੀਂ ਹੋਵੇਗਾ

ਕੀ-ਕੀ ਖੁੱਲ੍ਹਾ ਰਹੇਗਾ:

  • ਪ੍ਰਾਈਵੇਟ ਬੱਸਾਂ: ਨਿਜੀ ਬੱਸ ਸੇਵਾਵਾਂ ਆਮ ਵਾਂਗ ਚੱਲਣਗੀਆਂ
  • ਪ੍ਰਾਈਵੇਟ ਸਕੂਲ ਤੇ ਕਾਲਜ: ਸਾਰੇ ਨਿਜੀ ਵਿਦਿਅਕ ਅਦਾਰੇ ਖੁੱਲ੍ਹੇ ਰਹਿਣਗੇ
  • ਸੜਕਾਂ ਤੇ ਰਸਤੇ: ਆਵਾਜਾਈ ਲਈ ਸਾਰੀਆਂ ਸੜਕਾਂ ਬਿਲਕੁਲ ਖੁੱਲ੍ਹੀਆਂ ਰਹਿਣਗੀਆਂ
  • ਬਾਜ਼ਾਰ, ਦੁਕਾਨਾਂ ਤੇ ਮਾਲ: ਸਾਰੇ ਵਪਾਰਕ ਅਦਾਰੇ ਅਤੇ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਰਹਿਣਗੀਆਂ

ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ।

#Punjab #PunjabNews #PunjabBandh #PunjabNewsUpdate #GovernmentEmployees #PunjabStrike #LatestPunjabNews #PunjabBuses #OPDClosed