thepunjabilink.com

ਨਵੀਂ ਦਿੱਲੀ / ਚੰਡੀਗੜ੍ਹ:

ਪੰਜਾਬ ਦੀ ਸਿਆਸਤ ਅਤੇ ਪਾਵਰ ਕਾਰਪੋਰੇਸ਼ਨ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਉੱਚ ਅਧਿਕਾਰੀ ਅੱਜ ਦਿੱਲੀ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਮੁੱਖ ਦਫਤਰ ਪਹੁੰਚ ਚੁੱਕੇ ਹਨ।

ਮਿਲੀ ਜਾਣਕਾਰੀ ਮੁਤਾਬਕ, PSPCL ਦੀ ਡਾਇਰੈਕਟਰ ਕਮਰਸ਼ੀਅਲ ਹਰਸ਼ਰਨ ਕੌਰ ਤ੍ਰਿਹਾਣ ਅਤੇ ਚੇਅਰਮੈਨ-ਕਮ-ਚੀਫ਼ ਮੈਨੇਜਿੰਗ ਡਾਇਰੈਕਟਰ (CMD) ਬਸੰਤ ਗਰਗ ਨੂੰ ਈਡੀ ਵੱਲੋਂ ਸੰਮਨ ਜਾਰੀ ਕਰਕੇ ਅੱਜ ਪੇਸ਼ ਹੋਣ ਦੇ ਨੋਟਿਸ ਦਿੱਤੇ ਗਏ ਸਨ, ਜਿਸ ਤਹਿਤ ਉਹ ਕਰੀਬ 11 ਵਜੇ ਈਡੀ ਦਫ਼ਤਰ ਪਹੁੰਚੇ।

ਸੰਜੀਵ ਅਰੋੜਾ ਦੇ ਬਿਜ਼ਨਸ ਪਾਰਟਨਰ ਵੀ ਤਲਬ

ਇਸ ਮਾਮਲੇ ਵਿੱਚ ਸਿਰਫ਼ ਸਰਕਾਰੀ ਅਧਿਕਾਰੀ ਹੀ ਨਹੀਂ, ਸਗੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਇੱਕ ਕਾਰੋਬਾਰੀ ਸਾਥੀ (ਬਿਜ਼ਨਸ ਪਾਰਟਨਰ) ਨੂੰ ਵੀ ਈਡੀ ਵੱਲੋਂ ਤਲਬ ਕੀਤਾ ਗਿਆ ਹੈ, ਜੋ ਅੱਜ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋ ਰਹੇ ਹਨ।

ਕੀ ਹੈ ਪੂਰਾ ਮਾਮਲਾ?

ਬੈਂਕ ਗਾਰੰਟੀ ਨਾਲ ਜੁੜਿਆ ਹੈ ਵਿਵਾਦ:

ਈਡੀ ਵੱਲੋਂ ਇਹ ਪੁੱਛਗਿੱਛ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਕਥਿਤ ਤੌਰ ‘ਤੇ ਜੁੜੀ ਇੱਕ ਕੰਪਨੀ ਨੂੰ ਪਾਵਰ ਕਾਰਪੋਰੇਸ਼ਨ ਵੱਲੋਂ ਕਰੀਬ 2 ਕਰੋੜ ਰੁਪਏ ਦੀ ਬੈਂਕ ਗਾਰੰਟੀ (ਸੁਰੱਖਿਆ ਰਾਸ਼ੀ) ਨਿਯਮਾਂ ਨੂੰ ਛਿੱਕੇ ਟੰਗ ਕੇ ਵਾਪਸ ਕਰਨ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

ਦਸਤਾਵੇਜ਼ਾਂ ਦੀ ਜਾਂਚ ਸ਼ੁਰੂ

ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਆਪਣੇ ਨਾਲ ਕੰਪਨੀਆਂ ਅਤੇ ਇਸ ਡੀਲ ਨਾਲ ਸੰਬੰਧਿਤ ਸਾਰੇ ਜ਼ਰੂਰੀ ਦਸਤਾਵੇਜ਼ ਤੇ ਫਾਈਲਾਂ ਲੈ ਕੇ ਪਹੁੰਚੇ ਹਨ। ਈਡੀ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੰਤਰੀ ਦੇ ਦਬਾਅ ਹੇਠ ਕੰਪਨੀ ਨੂੰ ਕੋਈ ਨਾਜਾਇਜ਼ ਫਾਇਦਾ ਪਹੁੰਚਾਇਆ ਗਿਆ ਸੀ।

PSPCL #ED #EnforcementDirectorate #SanjeevArora #PunjabNews #Delhi