Skip to main content

thepunjabilink.com

ਮੋਗਾ: ਹਿਮਾਚਲ ਪ੍ਰਦੇਸ਼ ਦੇ ਮਾਤਾ ਚਿੰਤਪੂਰਨੀ ਦਰਬਾਰ ਤੋਂ ਦਰਸ਼ਨ ਕਰਕੇ ਮੋਟਰਸਾਈਕਲ ‘ਤੇ ਘਰ ਪਰਤ ਰਹੇ ਮੋਗਾ ਦੇ ਦੋ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪਕ ਵਰਮਾ (20) ਅਤੇ ਰਣਜੋਤ ਸਿੰਘ (19) ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਏਸੀ (AC) ਰਿਪੇਅਰਿੰਗ ਦਾ ਕੰਮ ਕਰਨ ਵਾਲੇ ਕੁਝ ਨੌਜਵਾਨ 10 ਅਗਸਤ ਦੀ ਰਾਤ ਨੂੰ ਮੋਟਰਸਾਈਕਲਾਂ ‘ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਨਿਕਲੇ ਸਨ। ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਹੁੰਦੇ ਹੋਏ 16 ਅਗਸਤ ਨੂੰ ਉਹ ਮਾਤਾ ਚਿੰਤਪੂਰਨੀ ਪਹੁੰਚੇ। ਭਰਵਾਈਂ ਨੇੜੇ ਰਾਜਸਥਾਨ ਡਿਪੋ ਦੀ ਇੱਕ ਬੱਸ ਦੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਉਸ ਨੇ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਦੀਪਕ ਅਤੇ ਰਣਜੋਤ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੀਪਕ ਵਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਰਣਜੋਤ ਸਿੰਘ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਘਰ ਦੇ ਇਕਲੌਤੇ ਕਮਾਊ ਪੁੱਤ ਸਨ ਦੋਵੇਂ ਨੌਜਵਾਨ

  • ਰਣਜੋਤ ਸਿੰਘ (19): ਹਾਕਮ ਕਾ ਅਗਵਾੜ ਦਾ ਰਹਿਣ ਵਾਲਾ ਰਣਜੋਤ 12ਵੀਂ ਪਾਸ ਕਰਨ ਤੋਂ ਬਾਅਦ ਏਸੀ ਰਿਪੇਅਰਿੰਗ ਦਾ ਕੰਮ ਕਰਦਾ ਸੀ।
  • ਦੀਪਕ ਵਰਮਾ (20): ਨਵੀਂ ਦਾਣਾ ਮੰਡੀ ਨੇੜੇ ਰਹਿਣ ਵਾਲਾ ਦੀਪਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿਤਾ ਦੀ ਬੀਮਾਰੀ ਕਾਰਨ ਪੂਰੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਸੀ।

ਪਰਿਵਾਰਕ ਮੈਂਬਰ ਲਾਸ਼ਾਂ ਨੂੰ ਲੈਣ ਲਈ ਹਿਮਾਚਲ ਪ੍ਰਦੇਸ਼ ਰਵਾਨਾ ਹੋ ਗਏ ਹਨ। ਹਿਮਾਚਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

#MogaNews #RoadAccident #Chintpurni #HimachalAccident #PunjabNews #TragicNews #Moga