
ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. (FBI) ਵੱਲੋਂ ਹਰਮਨਵੀਰ ਸਿੰਘ ਨੂੰ ਭਗੌੜਾ (Most Wanted) ਕਰਾਰ ਦਿੱਤਾ ਗਿਆ ਹੈ। ਉਸ ਉੱਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਜੁੜ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਅਤੇ ਵੱਡੇ ਪੱਧਰ ‘ਤੇ ਕੋਕੀਨ ਤੇ ਮੈਥਾਮਫੇਟਾਮਾਈਨ (methamphetamine) ਦੀ ਤਸਕਰੀ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹਨ।
ਜਾਣਕਾਰੀ ਅਨੁਸਾਰ, ਇਸ ਅਪਰਾਧਿਕ ਗਿਰੋਹ ਨੂੰ ‘ਰਵਿੰਦਰ ਧੰਦਾ ਆਰگਨਾਈਜ਼ਡ ਕ੍ਰਾਈਮ ਗਰੁੱਪ’ ਵਜੋਂ ਜਾਣਿਆ ਜਾਂਦਾ ਹੈ, ਜਿਸ ਦਾ ਅਧਾਰ ਕੈਨੇਡਾ ਦੇ ਵੈਨਕੂਵਰ ਵਿੱਚ ਹੈ। ਇਹ ਗਿਰੋਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਡਰੱਗ ਤਸਕਰੀ ਕਰਨ ਵਾਲੇ ਸੰਗਠਨਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੇ ਸਪਲਾਈ ਕਰਨ ਲਈ ਸ਼ੱਕੀ ਹੈ। ਇਹ ਮਾਮਲਾ #OperationHardBall ਤਹਿਤ ਦਰਜ ਕੀਤਾ ਗਿਆ ਹੈ।
ਲੋਕਾਂ ਨੂੰ ਅਪੀਲ: FBI ਨੇ ਹਰਮਨਵੀਰ ਸਿੰਘ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਕੋਲ ਵੀ ਉਸ ਦੀਰ ਰਿਹਾਇਸ਼ ਜਾਂ ਲੁਕਣਗਾਹ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ FBI ਨਾਲ ਸੰਪਰਕ ਕਰ ਸਕਦਾ ਹੈ:
- ਫੋਨ ਨੰਬਰ: 1-800-CALL-FBI
- ਆਨਲਾਈਨ ਵੈੱਬਸਾਈਟ: tips.fbi.gov
- ਹੋਰ ਵੇਰਵਿਆਂ ਲਈ: FBI ਲਿੰਕ
#HarmanveerSingh #FBI #MostWanted #OperationHardBall #DrugTrafficking #Canada #USA