
ਫ਼ਰੀਦਕੋਟ ਦੇ ਪਿੰਡ ਢੋਡ ਦੀ 24 ਸਾਲਾ ਮੁਟਿਆਰ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਸ਼ੱਕੀ ਦਿਲ ਦਾ ਦੌਰਾ (Heart Attack) ਪੈਣ ਕਾਰਨ ਦੁਖਦਾਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਨਮੋਲਦੀਪ ਕੌਰ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੱਕੀ ਰਿਹਾਇਸ਼ (PR) ਲਈ ਵੀ ਅਰਜ਼ੀ ਦਿੱਤੀ ਹੋਈ ਸੀ। ਮੰਗਲਵਾਰ ਨੂੰ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਉਸ ਦੇ ਨਾਲ ਰਹਿੰਦੀ ਔਰਤ ਨੇ ਪਰਿਵਾਰ ਨੂੰ ਦਿੱਤੀ।
ਅਨਮੋਲਦੀਪ ਦੇ ਪਿਤਾ ਡਾ. ਜਰਨੈਲ ਸਿੰਘ (ਜੋ ਪਿੰਡ ਵਿੱਚ ਕਲੀਨਿਕ ਚਲਾਉਂਦੇ ਹਨ ਅਤੇ ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਹਨ) ਨੇ ਧੀ ਦੀ ਅਚਾਨਕ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਦੇ ਫ਼ੈਸਲੇ ‘ਤੇ ਅਫ਼ਸੋਸ ਜਤਾਇਆ। ਦੱਸਣਯੋਗ ਹੈ ਕਿ ਡਾ. ਜਰਨੈਲ ਸਿੰਘ ਦੇ ਆਪਣੇ ਕੋਈ ਬੱਚੇ ਨਹੀਂ ਸਨ ਅਤੇ ਉਹਨਾਂ ਨੇ ਆਪਣੇ ਵੱਡੇ ਭਰਾ ਪ੍ਰੀਤਮ ਸਿੰਘ ਦੀ ਧੀ ਅਨਮੋਲਦੀਪ ਕੌਰ ਨੂੰ ਗੋਦ ਲਿਆ ਹੋਇਆ ਸੀ।
ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਅਰਦਾਸ ਹੈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
#Faridkot #PunjabiNews #Canada #Winnipeg #NRI #FaridkotNews #HeartAttack #PunjabiInCanada #BrekingNews #Punjab