
ਦਿੱਲੀ ਵਿੱਚ ਸ਼ੁਰੂ ਹੋ ਰਹੀ ਕਾਂਵੜ ਯਾਤਰਾ ਨੂੰ ਸੁਚਾਰੂ ਅਤੇ ਪਵਿੱਤਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿੱਲੀ ਨਗਰ ਨਿਗਮ (MCD) ਨੇ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਹੈ। ਨਿਗਮ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ, ਕਾਂਵੜ ਮਾਰਗਾਂ ਅਤੇ ਕਾਂਵੜ ਕੈਂਪਾਂ ਦੇ ਆਸ-ਪਾਸ ਚੱਲ ਰਹੀਆਂ ਸਾਰੀਆਂ ਗੈਰ-ਕਾਨੂੰਨੀ ਅਤੇ ਬਿਨਾਂ ਲਾਇਸੈਂਸ ਵਾਲੀਆਂ ਮੀਟ ਦੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇਗਾ।
ਮੇਅਰ ਪਰਵੇਸ਼ ਵਾਹੀ ਨੇ ਕਮਿਸ਼ਨਰ ਨੂੰ ਲਿਖੀ ਚਿੱਠੀ
ਦਿੱਲੀ ਦੇ ਮੇਅਰ ਪਰਵੇਸ਼ ਵਾਹੀ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਮੇਅਰ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕਾਂਵੜ ਯਾਤਰਾ ਦੇ ਦੌਰਾਨ ਦਿੱਲੀ ਵਿੱਚ ਕੋਈ ਵੀ ਗੈਰ-ਕਾਨੂੰਨੀ ਮੀਟ ਦੀ ਦੁਕਾਨ ਨਾ ਚੱਲੇ।
ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਮੇਅਰ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੈਕਿੰਗ ਦੌਰਾਨ ਕੋਈ ਵੀ ਗੈਰ-ਕਾਨੂੰਨੀ ਜਾਂ ਬਿਨਾਂ ਲਾਇਸੈਂਸ ਵਾਲੀ ਮੀਟ ਦੀ ਦੁਕਾਨ ਚੱਲਦੀ ਮਿਲੀ, ਤਾਂ ਇਸ ਲਈ ਜ਼ਿੰਮੇਵਾਰ ਖੇਤਰ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਮੀਟ ਵਪਾਰੀਆਂ ਨੂੰ ਖਾਸ ਅਪੀਲ
ਮੇਅਰ ਪਰਵੇਸ਼ ਵਾਹੀ ਨੇ ਮੀਟ ਵਪਾਰੀਆਂ ਨੂੰ ਆਪਸੀ ਭਾਈਚਾਰਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਵੜ ਯਾਤਰਾ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਪਾਰੀ ਇਸ ਦੌਰਾਨ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਹਿਯੋਗ ਦੇਣ।
DelhiNews #KanwarYatra #DelhiMCD #MeatShopClosure #ParveshWahi #DelhiMCDEdict #DelhiUpdates #KanwarYatra2026 #BreakingNewsPunjabi #PunjabiNews