Skip to main content

thepunjabilink.com

ਉੱਤਰੀ ਦਿੱਲੀ ਦੇ ਬੁਰਾਰੀ ਇਲਾਕੇ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਸੂਟਕੇਸ ‘ਚੋਂ ਮੁਟਿਆਰ ਦੀ ਲਾਸ਼ ਬਰਾਮਦ ਹੋਈ। ਪੁਲਿਸ ਮੁਤਾਬਕ ਕਤਲ ਦਾ ਸ਼ੱਕ ਕਿਸੇ ਬਾਹਰੀ ਵਿਅਕਤੀ ‘ਤੇ ਨਹੀਂ, ਸਗੋਂ ਮ੍ਰਿਤਕਾ ਦੇ ਚਚੇਰੇ ਭਰਾ ‘ਤੇ ਹੈ। ਮੁਲਜ਼ਮ ਨੇ ਸ਼ੱਕੀ ਪ੍ਰੇਮ ਸਬੰਧਾਂ ਦੇ ਚੱਲਦਿਆਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਅਜੀਤ ਵਿਹਾਰ ਦੀ ਗਲੀ ਨੰਬਰ-1 ਦੇ ਇੱਕ ਨ੍ਹੇਰੇ ਵਾਲੇ ਸਥਾਨ (ਡਾਰਕ ਸਪਾਟ) ‘ਤੇ ਸੁੱਟ ਦਿੱਤਾ।

ਇਹ ਤਸਵੀਰਾਂ ਉੱਤਰੀ ਦਿੱਲੀ ਦੇ ਬੁਰਾਰੀ ਇਲਾਕੇ ਦੇ ਅਜੀਤ ਵਿਹਾਰ ਦੀਆਂ ਹਨ, ਜਿੱਥੇ ਸੂਟਕੇਸ ‘ਚੋਂ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਹਾ ਹੈ ਕਿ ਦੋਸ਼ੀ ਚਚੇਰਾ ਭਰਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸੂਟਕੇਸ ‘ਚ ਪੈਕ ਕਰਕੇ ਇੱਥੇ ਸੁੱਟਣ ਆਇਆ ਸੀ। ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਾਹਰੀ ਉੱਤਰੀ ਦਿੱਲੀ ‘ਚ ਚੈਕਿੰਗ ਦੌਰਾਨ ਇੱਕ ਨੌਜਵਾਨ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਪੁਲਿਸ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਭੈਣ ਦੇ ਕਤਲ ਦਾ ਗੁਨਾਹ ਕਬੂਲ ਕਰ ਲਿਆ।

ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਬੁਰਾਰੀ ਦੇ ਅਜੀਤ ਵਿਹਾਰ ਇਲਾਕੇ ‘ਚ ਪਹੁੰਚੀ, ਜਿੱਥੋਂ ਸੂਟਕੇਸ ਬਰਾਮਦ ਹੋਇਆ। ਸੂਟਕੇਸ ਖੋਲ੍ਹਣ ‘ਤੇ ਅੰਦਰੋਂ ਮੁਟਿਆਰ ਦੀ ਲਾਸ਼ ਮਿਲੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਆਪਣੀ ਭੈਣ ਦੇ ਪ੍ਰੇਮ ਸਬੰਧਾਂ ‘ਤੇ ਸ਼ੱਕ ਸੀ, ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ, ਕਤਲ ਦੇ ਅਸਲ ਕਾਰਨ, ਤਰੀਕੇ ਅਤੇ ਕੀ ਇਸ ‘ਚ ਕੋਈ ਹੋਰ ਸ਼ਾਮਲ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ‘ਤੇ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਬੁਰਾਰੀ ‘ਚ ਵਾਪਰੀ ਇਸ ਸਨਸਨੀਖੇਜ਼ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਇਸ ਖ਼ੌਫ਼ਨਾਕ ਕਾਂਡ ਪਿੱਛੇ ਅਸਲ ਸੱਚਾਈ ਕੀ ਹੈ।

#DelhiNews #BurariNews #CrimeNews #DelhiPolice #PunjabiNews #BreakingNews #CrimeUpdates #NorthDelhi #JusticeForVictim