Skip to main content

thepunjabilink.com

ਦਿੱਲੀ ਤੋਂ ਸਾਈਬਰ ਠੱਗੀ ਦਾ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡੇਟਿੰਗ ਐਪ ਰਾਹੀਂ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਦਿੱਲੀ ਪੁਲਿਸ ਦੇ ਸਾਊਥ-ਵੇਸਟ ਜ਼ਿਲ੍ਹਾ ਸਾਈਬਰ ਥਾਣੇ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਠੱਗੀ ਅਤੇ ਮੋਬਾਈਲ ਚੋਰੀ ਦੇ ਦੋਸ਼ ‘ਚ ਦੋ ਯੁਵਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਦੋਵਾਂ ਮੁਲਜ਼ਮ ਲੜਕੀਆਂ ਨੇ ਡੇਟਿੰਗ ਐਪ ‘ਤੇ ਫ਼ਰਜ਼ੀ ਪਛਾਣ (Fake Profile) ਬਣਾ ਕੇ ਇੱਕ 67 ਸਾਲਾ ਬਜ਼ੁਰਗ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ੁਰਗ ਨੂੰ ਮਿਲਣ ਲਈ ਬੁਲਾਇਆ। ਡਿਨਰ ਕਰਨ ਤੋਂ ਬਾਅਦ, ਲੜਕੀਆਂ ਨੇ ਚਲਾਕੀ ਨਾਲ ਬਜ਼ੁਰਗ ਦਾ ਮੋਬਾਈਲ ਫੋਨ ਚੋਰੀ ਕਰ ਲਿਆ।

ਮੋਬਾਈਲ ਹਾਸਲ ਕਰਨ ਤੋਂ ਬਾਅਦ ਦੋਵਾਂ ਨੇ UPI ਰਾਹੀਂ ਬਜ਼ੁਰਗ ਦੇ ਬੈਂਕ ਖਾਤਿਆਂ ‘ਚੋਂ 1 ਲੱਖ 30 ਹਜ਼ਾਰ ਰੁਪਏ ਆਪਣੇ ਖਾਤਿਆਂ ‘ਚ ਟ੍ਰਾਂਸਫਰ ਕਰ ਲਏ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਲੜਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

#DelhiCrime #CyberFraud #DatingAppScam #DelhiPolice #PunjabiNews #CyberCrime #LatestNews #UPIScam