Skip to main content

thepunjabilink.com

ਅੰਮ੍ਰਿਤਸਰ: ਕੌਮੀ ਇਨਸਾਫ਼ ਮੋਰਚੇ ਵੱਲੋਂ ‘ਬੰਦੀ ਸਿੰਘਾਂ’ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਰਮਿਆਨ ਅੰਮ੍ਰਿਤਸਰ ਦੇ ਮੁੱਖ ਪ੍ਰਵੇਸ਼ ਦੁਆਰ ਗੋਲਡਨ ਗੇਟ ‘ਤੇ ਭਾਰੀ ਤਣਾਅ ਦੇਖਣ ਨੂੰ ਮਿਲਿਆ। ਪ੍ਰਦਰਸ਼ਨ ਦੌਰਾਨ ਜਦੋਂ ਆਵਾਜਾਈ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਮੌਕੇ ‘ਤੇ ਤੈਨਾਤ ਭਾਰੀ ਪੁਲਿਸ ਬਲ ਨੇ ਕਾਰਵਾਈ ਕਰਦਿਆਂ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

  • ਸੜਕੀ ਆਵਾਜਾਈ ਰੋਕਣ ਦੀ ਕੋਸ਼ਿਸ਼: ਪ੍ਰਦਰਸ਼ਨਕਾਰੀ ਗੋਲਡਨ ਗੇਟ ਨੇੜੇ ਇਕੱਠੇ ਹੋਏ ਅਤੇ ਹਾਈਵੇਅ ਨੂੰ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
  • ਪੁਲਿਸ ਦੀ ਸਖ਼ਤ ਕਾਰਵਾਈ: ਸਥਿਤੀ ‘ਤੇ ਕਾਬੂ ਪਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਮੁੱਖ ਆਗੂਆਂ/ਸਮਰਥਕਾਂ ਨੂੰ ਹਿਰਾਸਤ ‘ਚ ਲੈ ਕੇ ਸਰਕਾਰੀ ਵਾਹਨਾਂ ‘ਚ ਬਠਾਇਆ।
  • ਸੁਰੱਖਿਆ ਦੇੜੇ ਪੁਖ਼ਤਾ ਇੰਤਜ਼ਾਮ: ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਗੋਲਡਨ ਗੇਟ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

ਪੁਲਿਸ ਦਾ ਬਿਆਨ:

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ‘ਚ ਲੈਣ ਜਾਂ ਆਮ ਜਨਤਾ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਾਂਤੀ ਬਣਾਏ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

#Amritsar #PunjabBandh #GoldenGate #QaumiInsaafMorcha #PunjabProtest #PunjabiNews #AmritsarNews #BandiSinghReleasing #PunjabUpdates