thepunjabilink.com


ਬਾਲੀਵੁੱਡ ਫਿਲਮ ‘ਧੁਰੰਦਰ 2’ ਨੇ ਬਦਲੀ ਲੁਧਿਆਣਾ ਦੇ ਡਾਕਟਰ ਦੀ ਕਿਸਮਤ, ਰਣਬੀਰ ਸਿੰਘ ਤੇ ਅਰਜੁਨ ਰਾਮਪਾਲ ਨਾਲ ਸਕ੍ਰੀਨ ਕੀਤੀ ਸਾਂਝੀ

ਲੁਧਿਆਣਾ (ਪੱਖੋਵਾਲ): ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਪਿੰਡ ਸਰਾਭਾ ਦੇ ਮੈਡੀਕਲ ਅਫਸਰ ਡਾਕਟਰ ਸਨੀ ਅਸ਼ੋਕ ਨਾਲ ਹੋਇਆ ਹੈ, ਜਿਨ੍ਹਾਂ ਦੀ ਜ਼ਿੰਦਗੀ ਫਿਲਮ ‘ਧੁਰੰਦਰ 2’ ਦੇ ਸੈੱਟ ‘ਤੇ ਵਾਪਰੀ ਇੱਕ ਘਟਨਾ ਨੇ ਪੂਰੀ ਤਰ੍ਹਾਂ ਬਦਲ ਦਿੱਤੀ।

ਫਿਲਮ ‘ਧੁਰੰਦਰ 2’ ਦੇ ਸੈੱਟ ‘ਤੇ ਲੱਗੀ ਸੀ ਡਿਊਟੀ

ਲੁਧਿਆਣਾ ਦੇ ਪਿੰਡਾਂ ਵਿੱਚ ਅੱਜਕੱਲ੍ਹ ਬਹੁ-ਚਰਚਿਤ ਫਿਲਮ ‘ਧੁਰੰਦਰ 2’ ਦੀ ਸ਼ੂਟਿੰਗ ਚੱਲ ਰਹੀ ਹੈ। ਡਾਕਟਰ ਸਨੀ ਅਸ਼ੋਕ ਦੀ ਇੱਥੇ ਵਿਸ਼ੇਸ਼ ਡਿਊਟੀ ਲਗਾਈ ਗਈ ਸੀ। ਉਹ ਰੋਜ਼ਾਨਾ ਦੁਪਹਿਰ 2 ਵਜੇ ਤੱਕ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ (OPD) ਕਰਦੇ ਸਨ ਅਤੇ ਉਸ ਤੋਂ ਬਾਅਦ ਫਿਲਮ ਦੇ ਸੈੱਟ ‘ਤੇ ਤਾਇਨਾਤ ਰਹਿੰਦੇ ਸਨ ਤਾਂ ਜੋ ਸ਼ੂਟਿੰਗ ਦੌਰਾਨ ਕਿਸੇ ਵੀ ਹਾਦਸੇ ਵੇਲੇ ਮਦਦ ਕੀਤੀ ਜਾ ਸਕੇ।

ਅਰਜੁਨ ਰਾਮਪਾਲ ਦੇ ਇਲਾਜ ਨੇ ਦਿਵਾਈ ‘ਧੁਰੰਦਰ 2’ ਵਿੱਚ ਐਂਟਰੀ

ਸ਼ੂਟਿੰਗ ਦੇ ਇੱਕ ਅਹਿਮ ਸੀਨ ਦੌਰਾਨ, ਜਦੋਂ ਰਣਬੀਰ ਸਿੰਘ, ਅਰਜੁਨ ਰਾਮਪਾਲ ਦਾ ਪਿੱਛਾ ਕਰ ਰਹੇ ਸਨ, ਤਾਂ ਅਰਜੁਨ ਰਾਮਪਾਲ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫੀ ਸੱਟ ਲੱਗੀ। ਡਾਕਟਰ ਅਸ਼ੋਕ ਨੇ ਤੁਰੰਤ ਉਨ੍ਹਾਂ ਦੀ ਦੇਖਭਾਲ ਕੀਤੀ। ਡਾਕਟਰ ਦੀ ਕਾਰਜਸ਼ੈਲੀ ਅਤੇ ਮਰੀਜ਼ ਪ੍ਰਤੀ ਸਮਰਪਣ ਤੋਂ ਫਿਲਮ ਦੇ ਡਾਇਰੈਕਟਰ ਅਤੇ ਖੁਦ ਅਰਜੁਨ ਰਾਮਪਾਲ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਹੀ ਫਿਲਮ ਵਿੱਚ ਕਾਸਟ ਕਰਨ ਦਾ ਫੈਸਲਾ ਕਰ ਲਿਆ।

ਏਅਰ-ਲਿਫਟ ਵਾਲਾ ਸੀਨ ਹੋਇਆ ਵਾਇਰਲ

ਹੁਣ ਡਾਕਟਰ ਸਨੀ ਅਸ਼ੋਕ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਫਿਲਮ ‘ਧੁਰੰਦਰ 2’ ਵਿੱਚ ਉਹ ਰਣਬੀਰ ਸਿੰਘ ਨੂੰ ਏਅਰ-ਲਿਫਟ ਕਰਨ ਵਾਲੇ ਇੱਕ ਪ੍ਰਭਾਵਸ਼ਾਲੀ ਸੀਨ ਵਿੱਚ ਨਜ਼ਰ ਆਉਣਗੇ। ਇਸ ਸੀਨ ਦੀ ਰੀਲ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ ਅਤੇ ਲੋਕ ਡਾਕਟਰ ਅਸ਼ੋਕ ਦੀ ਇਸ ਨਵੀਂ ਪਾਰੀ ਲਈ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਡਾਕਟਰ ਸਨੀ ਅਸ਼ੋਕ ਦੀ ਬਾਈਟ: “ਮੇਰਾ ਮੁੱਖ ਕੰਮ ਮਰੀਜ਼ਾਂ ਦੀ ਸੇਵਾ ਕਰਨਾ ਹੈ। ਮੈਂ ‘ਧੁਰੰਦਰ 2’ ਦੇ ਸੈੱਟ ‘ਤੇ ਵੀ ਆਪਣੀ ਡਿਊਟੀ ਹੀ ਕਰ ਰਿਹਾ ਸੀ, ਪਰ ਕਿਸਮਤ ਨੇ ਮੈਨੂੰ ਕੈਮਰੇ ਦੇ ਸਾਹਮਣੇ ਲੈ ਆਂਦਾ। ਰਣਬੀਰ ਸਿੰਘ ਅਤੇ ਅਰਜੁਨ ਰਾਮਪਾਲ ਵਰਗੇ ਮਹਾਨ ਕਲਾਕਾਰਾਂ ਨਾਲ ਕੰਮ ਕਰਨਾ ਮੇਰੇ ਲਈ ਯਾਦਗਾਰ ਹੋਵੇਗਾ।”

#Dhurandhar2 #RanbirKapoor #ArjunRampal #DrSunnyAshok #LudhianaNews #PindSarabha #PunjabiNews #BollywoodInPunjab

Leave a Reply

Your email address will not be published. Required fields are marked *