Skip to main content

thepunjabilink.com

ਪੰਜਾਬ ਸਰਕਾਰ ਵੱਲੋਂ ਸੀ.ਟੀ. ਗਰੁੱਪ ਦੇ ਸ਼ਾਹਪੁਰ ਕੈਂਪਸ ਵਿਖੇ ਕਰਵਾਏ ਗਏ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੇ ਦੋ ਮੁਫ਼ਤ ਸ਼ੋਅਜ਼ ਨੂੰ ਜਲੰਧਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਹਾਲ ਵਿੱਚ ਇਸ ਸ਼ਾਨਦਾਰ ਨਾਟਕ ਨੇ ਸਭ ਦਾ ਮਨ ਮੋਹ ਲਿਆ।

ਇਸ ਖਾਸ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਪੰਜਾਬ ਕਲਚਰਲ ਅਕਾਦਮੀ ਦੇ ਚੇਅਰਮੈਨ ਦੀਪਕ ਬਾਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਨਾਟਕ ਦੌਰਾਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ‘ਰਾਵਣ’ ਅਤੇ ਰਾਹੁਲ ਆਰ. ਭੂਚਰ ਵੱਲੋਂ ‘ਭਗਵਾਨ ਰਾਮ’ ਦੇ ਨਿਭਾਏ ਕਿਰਦਾਰਾਂ ਦੀ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਭਰਪੂਰ ਸ਼ਲਾਘਾ ਕੀਤੀ।

ਸੱਭਿਆਚਾਰਕ ਅਤੇ ਧਾਰਮਿਕ ਸਾਂਝ ਨੂੰ ਵਧਾਵਾ ਦੇਣ ਲਈ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦੀ ਇਲਾਕਾ ਨਿਵਾਸੀਆਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ।

#HamareRam #JalandharNews #MohinderBhagat #DeepakBali #AshutoshRana #RahulRBhuchar #PunjabGovernment #PunjabiNews #PunjabCulture #Theatre