
ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ‘ਆਸ ਅਹਿਸਾਸ’ NGO ਵੱਲੋਂ ਇੱਕ ਸਮਾਜਿਕ ਅਤੇ ਪ੍ਰੇਰਣਾਦਾਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲਗਭਗ 25 ਨੌਜਵਾਨ ਕੁੜੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ (DC) ਹਿਮਾਂਸ਼ੂ ਜੈਨ (IAS) ਅਤੇ ਸਹਾਇਕ ਇੰਸਪੈਕਟਰ ਜਨਰਲ (AIG) ਸਿਮਰਤ ਪਾਲ ਸਿੰਘ ਢੀਂਡਸਾ ਨੂੰ ਰੱਖੜੀ ਬੰਨ੍ਹ ਕੇ ਪਿਆਰ, ਸੁਰੱਖਿਆ ਅਤੇ ਸਤਿਕਾਰ ਦੇ ਰਿਸ਼ਤੇ ਦਾ ਜਸ਼ਨ ਮਨਾਇਆ।
ਇਸ ਵਿਸ਼ੇਸ਼ ਮੌਕੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁਨਜੀਤ ਰੁਚੀ ਬਾਵਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਕੁੜੀਆਂ ਨੂੰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਡੀ.ਸੀ. ਵੱਲੋਂ ਤੋਹਫ਼ੇ ਅਤੇ ਹੌਸਲਾ ਅਫ਼ਜ਼ਾਈ ਰੱਖੜੀ ਬੰਨ੍ਹਣ ਉਪਰੰਤ ਡੀ.ਸੀ. ਹਿਮਾਂਸ਼ੂ ਜੈਨ ਨੇ ਸਾਰੀਆਂ ਕੁੜੀਆਂ ਨੂੰ ਖਾਸ ਤੋਹਫ਼ੇ ਭੇਟ ਕੀਤੇ। ਉਨ੍ਹਾਂ ਨੇ ਬੱਚੀਆਂ ਨੂੰ ਸਖ਼ਤ ਮਿਹਨਤ ਕਰਨ, ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਅਤੇ ਸਿੱਖਿਆ ਰਾਹੀਂ ਉੱਜਵਲ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਵਿੱਚ ਨੇਹਾ, ਸੁਮੇਘਾ, ਮੰਨਤ, ਨੈਨਾ, ਰੀਆ ਜਿੰਦਲ, ਕਰਮਜੀਤ ਕੌਰ, ਅਨੰਨਿਆ, ਰਾਧਾ ਕੁਮਾਰੀ, ਕੋਮਲ, ਉਜਾਲਾ, ਮਹਿਕ ਤਿਵਾੜੀ, ਹਿਨਾ ਰਾਣੀ, ਸ਼ਾਕਸ਼ੀ ਮਿਸ਼ਰਾ, ਸਵਾਤੀ ਕੰਧਾਰੀ, ਗੁਰਵਿੰਦਰ ਕੌਰ, ਮਹਿਕ ਕੌਰ, ਜਸਲੀਨ ਕੌਰ, ਅੰਸ਼ਿਕਾ ਰਾਣਾ, ਖੁਸ਼ੀ, ਪ੍ਰਿਯੰਕਾ, ਸ੍ਰਿਸ਼ਟੀ, ਸਾਕਸ਼ੀ ਕੁਮਾਰੀ, ਲਵਪ੍ਰੀਤ ਅਤੇ ਵੰਸ਼ਿਕਾ ਜਿੰਦਲ ਸਮੇਤ ਹੋਰ ਨੌਜਵਾਨ ਕੁੜੀਆਂ ਸ਼ਾਮਲ ਸਨ।
ਸੀਨੀਅਰ ਅਧਿਕਾਰੀਆਂ ਨੇ ‘ਆਸ ਅਹਿਸਾਸ’ NGO ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਜਨਤਕ ਸੰਸਥਾਵਾਂ ਨਾਲ ਜੋੜਨ ਅਤੇ ਸਮਾਜਿਕ ਭਰੋਸਾ ਵਧਾਉਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ।
RakshaBandhan2026 #LudhianaNews #DCLudhiana #HimanshuJainIAS #AasEhsaasNGO #PunjabNews #ChildRightsPunjab #RakhiCelebration