Skip to main content

thepunjabilink.com

ਭੈਣ-ਭਰਾ ਦੇ ਅਤੁੱਟ ਪਿਆਰ ਅਤੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਤਿਉਹਾਰ ਰੱਖੜੀ (ਰਕਸ਼ਾ ਬੰਧਨ) ਦੇ ਸ਼ੁਭ ਅਵਸਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਭੈਣ ਤੋਂ ਗੁੱਟ ‘ਤੇ ਰੱਖੜੀ ਬੰਨ੍ਹਵਾਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਖ਼ਾਸ ਮੌਕੇ ‘ਤੇ ਮੁੱਖ ਮੰਤਰੀ ਨੇ ਸੂਬੇ ਅਤੇ ਦੁਨੀਆ ਭਰ ਦੀਆਂ ਭੈਣਾਂ ਨੂੰ ਰੱਖੜੀ ਦੀਆਂ ਵਧਾਈਆਂ ਦਿੰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੁਨੀਆ ਦੀਆਂ ਸਾਰੀਆਂ ਭੈਣਾਂ ਹਮੇਸ਼ਾ ਖ਼ੁਸ਼, ਤੰਦਰੁਸਤ ਅਤੇ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਮਾਣਦੀਆਂ ਰਹਿਣ।

ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਵੱਡਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਮਾਨ ਸਰਕਾਰ ਸੂਬੇ ਦੀ ਹਰ ਧੀ-ਭੈਣ ਦੀ ਸੁਰੱਖਿਆ, ਸਨਮਾਨ ਅਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

#BhagwantMann #Rakhi #RakshaBandhan #PunjabCM #PunjabGovernment #AAPPunjab #PunjabNews #RakhiSpecial