
ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਇੱਕ ਵੱਡਾ ਰਿਕਾਰਡ ਸਾਹਮਣੇ ਆਇਆ ਹੈ। ਸਾਲ 2026 ਦੇ ਪਹਿਲੇ 7 ਮਹੀਨਿਆਂ ਵਿੱਚ ਹੀ ਪੰਜਾਬ ‘ਚ 41 ਲੱਖ ਤੋਂ ਵੱਧ ਟਰੈਫਿਕ ਚਲਾਨ ਕੱਟੇ ਜਾ ਚੁੱਕੇ ਹਨ।
ਪਿਛਲੇ ਕੁਝ ਸਾਲਾਂ ਦੇ ਅੰਕੜਿਆਂ ਦੀ ਤੁਲਨਾ ਕਰੀਏ ਤਾਂ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ:
- 2021: ਸਿਰਫ਼ 53,973 ਚਲਾਨ
- 2025: 20.47 ਲੱਖ ਚਲਾਨ
- 2026 (ਪਹਿਲੇ 7 ਮਹੀਨੇ): 41 ਲੱਖ ਤੋਂ ਵੱਧ ਚਲਾਨ
ਮਹਿਜ਼ 4 ਸਾਲਾਂ ਦੇ ਸਮੇਂ ਵਿੱਚ ਚਲਾਨਾਂ ਦੀ ਗਿਣਤੀ ਲਗਭਗ 38 ਗੁਣਾ ਵਧ ਗਈ ਹੈ।
ਵਸੂਲੀ ਵਿੱਚ ਪੱਛੜਿਆ ਵਿਭਾਗ ਇੰਨੀ ਵੱਡੀ ਗਿਣਤੀ ‘ਚ ਚਲਾਨ ਕੱਟੇ ਜਾਣ ਦੇ ਬਾਵਜੂਦ ਜ਼ੁਰਮਾਨੇ ਦੀ ਰਕਮ ਵਸੂਲਣ ‘ਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ੀ ਨਾਲ ਚਲਾਨ ਕੱਟਣ ਦੇ ਬਾਵਜੂਦ ਹੁਣ ਤੱਕ ਸਿਰਫ਼ 49.02 ਕਰੋੜ ਰੁਪਏ ਦੀ ਹੀ ਵਸੂਲੀ ਹੋ ਸਕੀ ਹੈ, ਜੋ ਕਿ ਕੱਟੇ ਗਏ ਕੁੱਲ ਚਲਾਨਾਂ ਦੇ ਮੁਕਾਬਲੇ ਬਹੁਤ ਘੱਟ ਹੈ।
#PunjabNews #TrafficChallan #PunjabPolice #PunjabUpdates #ChallanRecord #TrafficRules #LatestPunjabNews