
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਬਠਿੰਡਾ ਦੇ ਐਗਜ਼ਕਿਊਟਿਵ ਡਾਇਰੈਕਟਰ ਡਾ. ਰਤਨ ਗੁਪਤਾ ਸਮੇਤ ਹੋਰ ਸੀਨੀਅਰ ਡਾਕਟਰਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਯੂਰੋਲੋਜੀ ਵਿਭਾਗ ਦੇ ਮੁਖੀ ਡਾ. ਕਵਲਜੀਤ ਸਿੰਘ ਕੌਰਾ ਅਤੇ ਜਨਰਲ ਸਰਜਰੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਜਸਪ੍ਰੀਤ ਸ਼ੇਰਗਿੱਲ ਵੀ ਮੌਜੂਦ ਸਨ।
ਮੁਲਾਕਾਤ ਦੌਰਾਨ ਏਮਜ਼ ਬਠਿੰਡਾ ਦੇ ਭਵਿੱਖੀ ਵਿਸਥਾਰ, ਬਿਹਤਰ ਇਲਾਜ ਪ੍ਰਣਾਲੀ, ਮੈਡੀਕਲ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਇਸ ਨੂੰ ਇੱਕ ਮੋਹਰੀ ਸੈਂਟਰ ਵਜੋਂ ਵਿਕਸਤ ਕਰਨ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਮਨਪ੍ਰੀਤ ਸਿੰਘ ਬਾਦਲ ਨੇ ਡਾਕਟਰਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਅਸਲ ਗੁਮਨਾਮ ਨਾਇਕ ਇਹ ਡਾਕਟਰ ਹੀ ਹਨ, ਜੋ ਬਿਨਾਂ ਕਿਸੇ ਸ਼ੋਹਰਤ ਦੀ ਭੁੱਖ ਦੇ ਰਾਤ-ਦਿਨ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਅਤੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਡਾਕਟਰਾਂ ਦਾ ਸਮਰਪਣ ਅਤੇ ਲਗਨ ਸੱਚਮੁੱਚ ਹੀ ਮਾਣਯੋਗ ਹੈ ਅਤੇ ਉਹ ਦਿਲੋਂ ਸਤਿਕਾਰ ਦੇ ਹੱਕਦਾਰ ਹਨ।
#AIIMSBathinda #ManpreetBadal #HealthcarePunjab #MedicalNews #BathindaNews #UnsungHeroes #PunjabHealthcare #MedicalExcellence