Skip to main content

thepunjabilink.com

ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਦਿੱਲੀ ਵਿਖੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੇ ਹਲਕੇ ਦੇ ਵੱਖ-ਵੱਖ ਪ੍ਰਮੁੱਖ ਸੜਕੀ ਅਤੇ ਆਵਾਜਾਈ ਪ੍ਰੋਜੈਕਟਾਂ ਨਾਲ ਸਬੰਧਤ ਮੰਗਾਂ ਕੇਂਦਰੀ ਮੰਤਰੀ ਸਾਹਮਣੇ ਰੱਖੀਆਂ ਅਤੇ ਇਹਨਾਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।

ਮੁਲਾਕਾਤ ਦੌਰਾਨ ਹੇਠ ਲਿਖੇ ਮੁੱਖ ਮੁੱਦਿਆਂ ਅਤੇ ਮੰਗਾਂ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ:

  • ਸਰਹਿੰਦ-ਲੁਧਿਆਣਾ ਨੈਸ਼ਨਲ ਹਾਈਵੇ: ਹਾਈਵੇ ਦੀ ਮੁਰੰਮਤ ਅਤੇ ਨਵੀਨੀਕਰਨ।
  • ਕੋਟਲਾ ਸ਼ਮਸ਼ਪੁਰ ਅੰਡਰਪਾਸ: ਸਥਾਨਕ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਅੰਡਰਪਾਸ ਦਾ ਨਿਰਮਾਣ।
  • ਸਾਹਨੇਵਾਲ-ਰੋਪੜ ਐਕਸਪ੍ਰੈੱਸਵੇਅ ਲਿੰਕ: ਸਾਹਨੇਵਾਲ ਦੇ ਸੂਜਾਤਵਾਲਾ ਰੋਡ ਤੋਂ ਲੁਧਿਆਣਾ-ਰੋਪੜ ਐਕਸਪ੍ਰੈੱਸਵੇਅ ਲਈ ਪਹੁੰਚ ਰਸਤਾ।
  • ਖੰਟ ਵਿਖੇ ਫੁੱਟ ਓਵਰਬ੍ਰਿਜ: ਖੰਟ ਵਿਖੇ ਜੀ.ਟੀ.ਬੀ. ਸਕੂਲ ਦੇ ਸਾਹਮਣੇ ਫੁੱਟ ਓਵਰਬ੍ਰਿਜ ਦਾ ਨਿਰਮਾਣ।
  • ਬੱਸੀ ਪਠਾਣਾਂ ਹਲਕਾ: ਲੋੜੀਂਦੇ ਰੇਲਵੇ ਅੰਡਰਪਾਸ (RUB) ਅਤੇ ਓਵਰਬ੍ਰਿਜ (ROB) ਬਣਾਉਣ ਦੀ ਮੰਗ।

ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਪ੍ਰੋਜੈਕਟ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਥਾਨਕ ਉਦਯੋਗ, ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬਹੁਤ ਜ਼ਰੂਰੀ ਹਨ। ਇਸ ਲਈ ਇਹਨਾਂ ਲੋਕ ਹਿੱਤ ਦੇ ਕਾਰਜਾਂ ਨੂੰ ਤਰਜੀਹ ਦੇ ਆਧਾਰ ‘ਤੇ ਮਨਜ਼ੂਰੀ ਦੇ ਕੇ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।

#FatehgarhSahib #DrAmarSingh #MemberParliament #LokSabha #RoadInfrastructure #Connectivity #Punjab #NHAI #NitinGadkari #INCPunjab #PunjabCongress #PunjabNews