
ਦੇਸ਼ ਵਿੱਚ ਜਲਦੀ ਹੀ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ ਚੱਲਦੇ ਹੋਏ ਨਜ਼ਰ ਆ ਸਕਦੇ ਹਨ। ਕੇਂਦਰ ਸਰਕਾਰ ਨੇ ਇਹਨਾਂ ਨੋਟਾਂ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਦੱਸਿਆ ਕਿ ਟ੍ਰਾਇਲ ਵਜੋਂ 10 ਅਤੇ 20 ਰੁਪਏ ਦੇ 1-1 ਅਰਬ (100-100 ਕਰੋੜ) ਪਲਾਸਟਿਕ ਦੇ ਨੋਟ ਛਾਪੇ ਜਾਣਗੇ।
ਮੁੱਖ ਬਿੰਦੂ:
- 10 ਅਤੇ 20 ਰੁਪਏ ਦੇ ਪਲਾਸਟਿਕ ਨੋਟਾਂ ਦਾ ਹੋਵੇਗਾ ਟ੍ਰਾਇਲ।
- ਟ੍ਰਾਇਲ ਲਈ 1-1 ਅਰਬ ਨੋਟ ਛਾਪੇ ਜਾਣਗੇ।
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ।
ਕਾਗਜ਼ੀ ਨੋਟਾਂ ਦੇ ਮੁਕਾਬਲੇ ਪਲਾਸਟਿਕ (ਪੋਲੀਮਰ) ਨੋਟ ਜ਼ਿਆਦਾ ਹੰਢਣਸਾਰ ਹੁੰਦੇ ਹਨ, ਜਿਸ ਨਾਲ ਇਹਨਾਂ ਦੇ ਫਟਣ ਜਾਂ ਖਰਾਬ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਸਰਕਾਰ ਦੇ ਇਸ ਕਦਮ ਨਾਲ ਨੋਟਾਂ ਦੀ ਉਮਰ ਵਧੇਗੀ ਅਤੇ ਵਾਰ-ਵਾਰ ਨੋਟ ਛਾਪਣ ਦੇ ਖਰਚੇ ਵਿੱਚ ਵੀ ਕਮੀ ਆਵੇਗੀ।