Skip to main content

thepunjabilink.com

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਅੱਜ 40 ਮੁਕਤਿਆਂ ਦੀ ਪਾਵਨ-ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ।

ਇਸ ਮੌਕੇ ਡਾ. ਮਾਨ ਨੇ ਗੁਰੂ ਮਹਾਰਾਜ ਅੱਗੇ ਪੰਜਾਬ ਅਤੇ ਸਮੂਹ ਪੰਜਾਬੀਆਂ ਦੀ ਚੜ੍ਹਦੀਕਲਾ, ਸੁਖ-ਸ਼ਾਂਤੀ ਅਤੇ ਹਰ ਮੈਦਾਨ ਫ਼ਤਿਹ ਬਖ਼ਸ਼ਿਸ਼ ਕਰਨ ਲਈ ਅਰਦਾਸ ਕੀਤੀ।

ਸੋਸ਼ਲ ਮੀਡੀਆ ਪੋਸਟ (Social Media Post)

40 ਮੁਕਤਿਆਂ ਦੀ ਪਾਵਨ ਧਰਤੀ ‘ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ‘ਚ ਮੱਥਾ ਟੇਕਿਆ… 🙏✨

ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਸਾਡੇ ਰੰਗਲੇ ਪੰਜਾਬ ਤੇ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀਕਲਾ ਨਾਲ ਨਿਵਾਜਣ ਅਤੇ ਹਰ ਮੈਦਾਨ ਫ਼ਤਿਹ ਬਖ਼ਸ਼ਿਸ਼ ਕਰਨ…

— ਡਾ. ਗੁਰਪ੍ਰੀਤ ਕੌਰ ਮਾਨ

GurpreetKaurMann #BhagwantMann #SriMuktsarSahib #TuttiGandhiSahib #40Mukte #MuktsarSahib #PunjabNews