Skip to main content

thepunjabilink.com

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਵਿਧਾਨ ਸਭਾ ਦਫ਼ਤਰ ਵਿਖੇ ਆਗਾਮੀ ਫ਼ਿਲਮ ‘The Great Punjab Robbery’ ਦੀ ਸਟਾਰਕਾਸਟ ਅਤੇ ਨਿਰਮਾਣ ਟੀਮ ਨੇ ਇੱਕ ਉਚੇਚੀ ਮੁਲਾਕਾਤ ਕੀਤੀ।

ਇਸ ਸੁਖਾਵੇਂ ਮਾਹੌਲ ਵਿੱਚ ਹੋਈ ਬੈਠਕ ਦੌਰਾਨ ਫ਼ਿਲਮ ਦੀ ਟੀਮ ਨੇ ਸਪੀਕਰ ਸੰਧਵਾਂ ਨਾਲ ਆਪਣੇ ਇਸ ਪ੍ਰੋਜੈਕਟ ਦੇ ਸੰਕਲਪ, ਕਹਾਣੀ ਅਤੇ ਪੰਜਾਬੀ ਸਿਨੇਮਾ ਵਿੱਚ ਆ ਰਹੇ ਨਵੇਂ ਬਦਲਾਅ ਬਾਰੇ ਚਰਚਾ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਪੰਜਾਬ ਦੇ ਸੱਭਿਆਚਾਰ, ਮੁਹਾਰਤ ਅਤੇ ਮਿਆਰੀ ਸਿਨੇਮਾ ਨੂੰ ਹੁਲਾਰਾ ਦੇਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ।

“ਪੰਜਾਬੀ ਫ਼ਿਲਮ ਉਦਯੋਗ ਅੱਜ ਨਵੇਂ ਅਤੇ ਵੱਖਰੇ ਵਿਸ਼ਿਆਂ ‘ਤੇ ਕੰਮ ਕਰ ਰਿਹਾ ਹੈ। ਅਜਿਹੇ ਨਵੀਨਤਮ ਯਤਨ ਨਾ ਸਿਰਫ਼ ਮਨੋਰੰਜਨ ਕਰਦੇ ਹਨ, ਸਗੋਂ ਪੰਜਾਬੀ ਸਿਨੇਮਾ ਨੂੰ ਵਿਸ਼ਵ ਪੱਧਰ ‘ਤੇ ਇੱਕ ਨਵੀਂ ਪਛਾਣ ਵੀ ਦਿਵਾਉਂਦੇ ਹਨ।”ਕੁਲਤਾਰ ਸਿੰਘ ਸੰਧਵਾਂ (ਸਪੀਕਰ, ਪੰਜਾਬ ਵਿਧਾਨ ਸਭਾ)

ਮੁਲਾਕਾਤ ਦੇ ਅੰਤ ਵਿੱਚ ਫ਼ਿਲਮ ਦੀ ਟੀਮ ਨੇ ਸਪੀਕਰ ਸੰਧਵਾਂ ਦਾ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਹੌਸਲਾ ਅਫ਼ਜ਼ਾਈ ਲਈ ਧੰਨਵਾਦ ਪ੍ਰਗਟਾਇਆ।

#KultarSinghSandhwan #TheGreatPunjabRobbery #PunjabVidhanSabha #PunjabiCinema #Pollywood #ChandigarhNews #PunjabNews #PunjabiMovie