
ਭਾਰਤ ਦੀ ਅਥਲੀਟ ਸੀਮਾ ਨੇ ਵੂਮੈਨਜ਼ ਡਿਸਕਸ ਥ੍ਰੋਅ (Discus Throw) ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਕਾਂਸੀ ਦਾ ਤਗਮਾ (Bronze Medal) ਜਿੱਤਿਆ ਹੈ। ਸੀਮਾ ਨੇ 58.65 ਮੀਟਰ ਦੀ ਆਪਣੀ ਸਰਵੋਤਮ ਥ੍ਰੋਅ ਨਾਲ ਇਹ ਮੁਕਾਮ ਹਾਸਲ ਕੀਤਾ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ।
ਉਨ੍ਹਾਂ ਦੀ ਇਸ ਬਹਿਤਰੀਨ ਪ੍ਰਾਪਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਖਾਸ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਲਿਖਿਆ:
“ਔਰਤਾਂ ਦੇ ਡਿਸਕਸ ਥ੍ਰੋਅ ਈਵੈਂਟ ਵਿੱਚ 58.65 ਮੀਟਰ ਦੀ ਸਰਵੋਤਮ ਥ੍ਰੋਅ ਨਾਲ ਕਾਂਸੀ ਦਾ ਤਗਮਾ ਜਿੱਤਣ ‘ਤੇ ਸੀਮਾ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਭਾਰਤ ਦਾ ਮਾਣ ਵਧਾਇਆ ਹੈ ਅਤੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੂੰ ਅੱਗੇ ਦੇ ਯਤਨਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।”
ਸੀਮਾ ਦੀ ਇਸ ਜਿੱਤ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।