Skip to main content

thepunjabilink.com

ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਡਿਊਟੀ ਤੋਂ ਘਰ ਵੱਲ ਜਾ ਰਹੇ ਏ.ਆਰ.ਪੀ. (ARP) ਵਿੱਚ ਤਾਇਨਾਤ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਦੀ ਜਾਨ ਚਲੀ ਗਈ।

ਕਿਸ ਤਰ੍ਹਾਂ ਵਾਪਰਿਆ ਹਾਦਸਾ?

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਦੇ ਸੱਦੇ ਕਾਰਨ ਪ੍ਰਸ਼ਾਸਨ ਵੱਲੋਂ ਭੰਡਾਰੀ ਪੁਲ ’ਤੇ ਆਵਾਜਾਈ ਰੋਕਣ ਲਈ ਰੱਸਾ ਬੰਨ੍ਹ ਕੇ ਰਸਤਾ ਬੰਦ ਕੀਤਾ ਗਿਆ ਸੀ। ਡਿਊਟੀ ਖ਼ਤਮ ਕਰਨ ਤੋਂ ਬਾਅਦ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਆਪਣੀ ਐਕਟਿਵਾ ‘ਤੇ ਘਰ ਪਰਤ ਰਹੇ ਸਨ। ਪੁਲ ‘ਤੇ ਬੰਨ੍ਹਿਆ ਹੋਇਆ ਰੱਸਾ ਉਨ੍ਹਾਂ ਨੂੰ ਨਜ਼ਰ ਨਹੀਂ ਆਇਆ, ਜਿਸ ਕਾਰਨ ਐਕਟਿਵਾ ਲੰਘਾਉਂਦੇ ਸਮੇਂ ਰੱਸਾ ਸਿੱਧਾ ਉਨ੍ਹਾਂ ਦੀ ਧੌਣ (ਗਰਦਨ) ਵਿੱਚ ਆ ਫਸਿਆ।

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਰਣਬੀਰ ਸਿੰਘ ਨੂੰ ਘਰੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟੇ ਦੇ ਸੱਟ ਲੱਗ ਗਈ ਹੈ। ਬੇਟੇ ਦੀ ਸੱਟ ਦੀ ਖ਼ਬਰ ਸੁਣ ਕੇ ਉਹ ਕਾਫੀ ਚਿੰਤਾ ਵਿੱਚ ਸਨ ਅਤੇ ਜਲਦਬਾਜ਼ੀ ਵਿੱਚ ਘਰ ਵੱਲ ਜਾ ਰਹੇ ਸਨ।

ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਹਾਦਸੇ ਤੋਂ ਤੁਰੰਤ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਰਣਬੀਰ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਮ੍ਰਿਤਕ ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਬਟਾਲਾ ਦੇ ਰਹਿਣ ਵਾਲੇ ਸਨ ਅਤੇ ਏ.ਆਰ.ਪੀ. (ARP) ਟੀਮ ਵਿੱਚ ਅੰਮ੍ਰਿਤਸਰ ਵਿਖੇ ਤਾਇਨਾਤ ਸਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

#AmritsarNews #PunjabPolice #AccidentNews #BhandariBridge #PunjabNews #BreakingNews #PunjabiNews #BatalaNews #PunjabBandh #CrimeNews