
ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਮੈਟਰੋ ਯਾਤਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੱਡਾ ਫੈਸਲਾ ਲੈਂਦਿਆਂ ਅਗਲੀ ਸੂਚਨਾ ਤੱਕ 16 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ DMRC ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਚੌਂਕ, ਮੰਡੀ ਹਾਊਸ ਅਤੇ ਸੈਂਟਰਲ ਸੈਕ੍ਰੇਟਰੀਏਟ ਵਰਗੇ ਪ੍ਰਮੁੱਖ ਸਟੇਸ਼ਨਾਂ ‘ਤੇ ਸਿਰਫ਼ ਇੰਟਰਚੇਂਜ (ਲਾਈਨ ਬਦਲਣ) ਦੀ ਸੁਵਿਧਾ ਉਪਲਬਧ ਰਹੇਗੀ, ਪਰ ਇਨ੍ਹਾਂ ਸਟੇਸ਼ਨਾਂ ਤੋਂ ਬਾਹਰ ਆਉਣ ਜਾਂ ਅੰਦਰ ਜਾਣ ਲਈ ਗੇਟ ਬੰਦ ਰਹਿਣਗੇ।
ਬੰਦ ਕੀਤੇ ਗਏ 16 ਮੈਟਰੋ ਸਟੇਸ਼ਨਾਂ ਦੀ ਸੂਚੀ:
- ਲੋਕ ਕਲਿਆਣ ਮਾਰਗ
- ਰਾਜੀਵ ਚੌਂਕ (ਸਿਰਫ਼ ਇੰਟਰਚੇਂਜ ਉਪਲਬਧ)
- ਪਟੇਲ ਚੌਂਕ
- ਆਰ. ਕੇ. ਆਸ਼ਰਮ ਮਾਰਗ
- ਬਾਰਾਖੰਬਾ ਰੋਡ
- ਸੁਪਰੀਮ ਕੋਰਟ
- ਸੇਵਾ ਤੀਰਥ
- ਜਨਪਥ
- ਮੰਡੀ ਹਾਊਸ (ਸਿਰਫ਼ ਇੰਟਰਚੇਂਜ ਉਪਲਬਧ)
- ਸੈਂਟਰਲ ਸੈਕ੍ਰੇਟਰੀਏਟ (ਸਿਰਫ਼ ਇੰਟਰਚੇਂਜ ਉਪਲਬਧ)
- ਆਈ.ਟੀ.ਓ. (ITO)
- ਦਿੱਲੀ ਗੇਟ
- ਇੰਦਰਪ੍ਰਸਥ
- ਖਾਨ ਮਾਰਕੀਟ
- ਜੋਰ ਬਾਗ
- ਸ਼ਿਵਾਜੀ ਸਟੇਡੀਅਮ
ਯਾਤਰੀਆਂ ਲਈ ਅਪੀਲ: DMRC ਨੇ ਮੈਟਰੋ ਰਾਹੀਂ ਸਫ਼ਰ ਕਰਨ ਵਾਲੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੈਟਰੋ ਰੂਟ ਅਤੇ ਸਟੇਸ਼ਨਾਂ ਦਾ ਸਟੇਟਸ (Status) ਜ਼ਰੂਰ ਚੈੱਕ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
DelhiMetro #DMRC #DelhiNews #MetroUpdate #DelhiMetroUpdate #PunjabiNews #DelhiMetroClosed #RajivChowk #CentralSecretariat #MandiHouse #DelhiTrafficUpdate #BreakingNewsPunjabi