
ਪੰਜਾਬ ਕਾਂਗਰਸ ਦੀ ਮੁਲਤਵੀ ਹੋਈ ਅਹਿਮ ਮੀਟਿੰਗ ਅੱਜ (ਬੁੱਧਵਾਰ) ਸ਼ਾਮ ਨੂੰ ਹੋਣ ਜਾ ਰਹੀ ਹੈ। ਇਹ ਬੈਠਕ ਪਹਿਲਾਂ ਕੱਲ੍ਹ ਹੋਣੀ ਨਿਸ਼ਚਿਤ ਕੀਤੀ ਗਈ ਸੀ, ਪਰ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਦੇਸ਼ ਵਿਆਪੀ ਪ੍ਰਦਰਸ਼ਨ (Protest) ਦੇ ਕਾਰਨ ਇਸ ਨੂੰ ਰੱਦ ਕਰਕੇ ਅੱਜ ਲਈ ਅੱਗੇ ਪਾ ਦਿੱਤਾ ਗਿਆ ਸੀ।
ਤਾਜ਼ਾ ਜਾਣਕਾਰੀ ਅਨੁਸਾਰ, ਹੁਣ ਇਹ ਮੀਟਿੰਗ ਅੱਜ ਸ਼ਾਮ 6.30 ਵਜੇ ਰੱਖੀ ਗਈ ਹੈ।
ਸੀਨੀਅਰ ਲੀਡਰਸ਼ਿਪ ਹੋਵੇਗੀ ਸ਼ਾਮਲ
ਇਸ ਬੈਠਕ ਵਿੱਚ ਪੰਜਾਬ ਕਾਂਗਰਸ ਦੇ ਸਾਰੇ ਪ੍ਰਮੁੱਖ ਆਗੂ, ਵਿਧਾਇਕ ਅਤੇ ਸੂਬਾ ਲੀਡਰਸ਼ਿਪ ਸ਼ਿਰਕਤ ਕਰੇਗੀ। ਮੀਟਿੰਗ ਦੌਰਾਨ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਰਣਨੀਤੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ।
ਕੱਲ੍ਹ ਕਿਉਂ ਮੁਲਤਵੀ ਹੋਈ ਸੀ ਮੀਟਿੰਗ?
ਜ਼ਿਕਰਯੋਗ ਹੈ ਕਿ ਕੱਲ੍ਹ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਪ੍ਰਦਰਸ਼ਨ ਦੇ ਸੱਦੇ ‘ਤੇ ਪੰਜਾਬ ਕਾਂਗਰਸ ਦੇ ਤਮਾਮ ਵੱਡੇ ਨੇਤਾ ਤੇ ਵਰਕਰ ਪ੍ਰਦਰਸ਼ਨਾਂ ਵਿੱਚ ਮਸਰੂਫ ਸਨ, ਜਿਸ ਕਾਰਨ ਕਾਂਗਰਸ ਹਾਈਕਮਾਂਡ ਅਤੇ ਸੂਬਾ ਲੀਡਰਸ਼ਿਪ ਵੱਲੋਂ ਮੀਟਿੰਗ ਦਾ ਸਮਾਂ ਬਦਲ ਕੇ ਅੱਜ ਸ਼ਾਮ ਦਾ ਤੈਅ ਕੀਤਾ ਗਿਆ ਹੈ।
PunjabCongress #CongressMeeting #PunjabPolitics #RahulGandhi #PunjabNews