Skip to main content

thepunjabilink.com

ਨਵੀਂ ਦਿੱਲੀ:

ਪ੍ਰਵਾਸੀ ਭਾਰਤੀਆਂ (NRIs) ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਇੰਡੀਆ ਦੇ ਵਿਦੇਸ਼ ਮੰਤਰਾਲੇ (Ministry of External Affairs) ਨੇ ਇੱਕ ਬਹੁਤ ਹੀ ਮਹੱਤਵਪੂਰਨ ਸਪੱਸ਼ਟੀਕਰਨ ਦਿੱਤਾ ਹੈ, ਜਿਸ ਨਾਲ ਪਾਸਪੋਰਟ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਪਾਸਪੋਰਟ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਦਾ ਕੋਈ ਪੱਕਾ ਦਸਤਾਵੇਜ਼ ਨਹੀਂ ਹੈ

ਪਾਸਪੋਰਟ ਸਿਰਫ਼ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਜ਼ਰੀਆ

ਵਿਦੇਸ਼ ਮੰਤਰਾਲੇ ਮੁਤਾਬਕ, ਪਾਸਪੋਰਟ ਸਿਰਫ਼ ਅੰਤਰਰਾਸ਼ਟਰੀ ਯਾਤਰਾ (International Travel) ਕਰਨ ਲਈ ਇੱਕ ਕਾਨੂੰਨੀ ਦਸਤਾਵੇਜ਼ ਹੈ। ਭਾਵੇਂ ਕਿ ਇਹ ਪਾਸਪੋਰਟ ਸਿਰਫ਼ ਇੰਡੀਆ ਦੇ ਨਾਗਰਿਕਾਂ ਨੂੰ ਹੀ ਜਾਰੀ ਕੀਤਾ ਜਾਂਦਾ ਹੈ, ਪਰ ਫਿਰ ਵੀ ਇਸ ਨੂੰ ਨਾਗਰਿਕਤਾ ਦਾ ਅੰਤਿਮ ਜਾਂ ਇੱਕਮਾਤਰ ਸਬੂਤ ਨਹੀਂ ਮੰਨਿਆ ਜਾ ਸਕਦਾ।

ਫਿਰ ਨਾਗਰਿਕਤਾ ਕਿਵੇਂ ਹੁੰਦੀ ਹੈ ਪੱਕੀ?

ਸਿਟੀਜ਼ਨਸ਼ਿਪ ਐਕਟ, 1955 (Citizenship Act, 1955) ਦੇ ਨਿਯਮਾਂ ਅਨੁਸਾਰ, ਕਿਸੇ ਵੀ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਕਰਨ ਲਈ ਹੇਠ ਲਿਖੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਅਧਾਰ ‘ਤੇ ਹੀ ਨਾਗਰਿਕਤਾ ਪੱਕੀ ਮੰਨੀ ਜਾਂਦੀ ਹੈ:

  • ਜਨਮ ਸਰਟੀਫਿਕੇਟ (Birth Certificate)
  • ਸਕੂਲ ਸਰਟੀਫਿਕੇਟ (School Certificate)
  • ਵੋਟਰ ਕਾਰਡ (Voter Card)

ਇਹਨਾਂ ਅਤੇ ਅਜਿਹੇ ਹੋਰ ਕਈ ਅਹਿਮ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅ့ਦ ਹੀ ਅਸਲ ਨਾਗਰਿਕਤਾ ਦੀ ਪਛਾਣ ਯਕੀਨੀ ਕੀਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਤੋਂ ਬਾਅਦ ਹੁਣ NRI ਭਾਈਚਾਰੇ ਅਤੇ ਆਮ ਲੋਕਾਂ ਲਈ ਆਪਣੇ ਬਾਕੀ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਦਰੁਸਤ ਅਤੇ ਸੰਭਾਲ ਕੇ ਰੱਖਣਾ ਹੋਰ ਵੀ ਲਾਜ਼ਮੀ ਹੋ ਗਿਆ ਹੈ।

NRI #Passport #IndianPassport #MinistryOfExternal Affairs #MEAIndia #CitizenshipAct1955 #IndianCitizenship #PunjabNews #NRI_News #BreakingNewsPunjabi #VoterCard #BirthCertificate