Skip to main content

thepunjabilink.com

ਬਠਿੰਡਾ: ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕਲਿਆਣ ਚੰਦ ਨਾਲ, ਜਿਸ ਦੀ ਕਿਸਮਤ ਨੇ ਅਜਿਹਾ ਪਲਟਾ ਮਾਰਿਆ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਬਠਿੰਡਾ ਦੇ ਇੱਕ ਲਾਟਰੀ ਸਟਾਲ ਤੋਂ ਖਰੀਦੀ ਗਈ ਟਿਕਟ ਨੇ ਕਲਿਆਣ ਚੰਦ ਨੂੰ ‘ਪੰਜਾਬ ਸਟੇਟ ਸਮਰ ਸਪੈਸ਼ਲ ਬੰਪਰ’ ਦਾ ਪਹਿਲਾ ਇਨਾਮ ਯਾਨੀ ਪੂਰੇ 3 ਕਰੋੜ ਰੁਪਏ ਜਿਤਾ ਦਿੱਤੇ ਹਨ।

ਬਠਿੰਡਾ ਪਹੁੰਚਣ ‘ਤੇ ਢੋਲ-ਧਮੱਕੇ ਨਾਲ ਹੋਇਆ ਸਵਾਗਤ

ਜਿਵੇਂ ਹੀ ਕਲਿਆਣ ਚੰਦ ਆਪਣੀ ਲਾਟਰੀ ਦਾ ਇਨਾਮ ਲੈਣ ਲਈ ਬਠਿੰਡਾ ਪਹੁੰਚਿਆ, ਤਾਂ ਲਾਟਰੀ ਸਟਾਲ ਦੇ ਮਾਲਕ ਅਤੇ ਸਥਾਨਕ ਲੋਕਾਂ ਵੱਲੋਂ ਉਸ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। ਢੋਲ-ਧਮੱਕਿਆਂ ਦੀ ਥਾਪ ‘ਤੇ ਭੰਗੜੇ ਪਾਏ ਗਏ ਅਤੇ ਲਾਟਰੀ ਜੇਤੂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ।

ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਕਲਿਆਣ ਚੰਦ

ਦੱਸ ਦਈਏ ਕਿ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਕਲਿਆਣ ਚੰਦ ਪੇਸ਼ੇ ਤੋਂ ਇੱਕ ਡਰਾਈਵਰ ਹੈ ਅਤੇ ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਆਪਣੀ ਡਰਾਈਵਿੰਗ ਦੀ ਡਿਊਟੀ ਦੌਰਾਨ ਹੀ ਬਠਿੰਡਾ ਆਇਆ ਸੀ, ਜਿੱਥੇ ਉਸ ਨੇ ਇਹ ਲਾਟਰੀ ਟਿਕਟ ਖਰੀਦੀ ਸੀ। ਉਸ ਨੂੰ ਖੁਦ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਵੱਲੋਂ ਖਰੀਦੀ ਇਹ ਟਿਕਟ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦੇਵੇਗੀ।

ਪੂਰਾ ਕਰੇਗਾ ਪਿਤਾ ਦਾ ਸੁਪਨਾ

ਇਸ ਵੱਡੀ ਜਿੱਤ ਤੋਂ ਬਾਅਦ ਕਲਿਆਣ ਚੰਦ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਭਾਵੁਕ ਹੁੰਦਿਆਂ ਕਲਿਆਣ ਚੰਦ ਨੇ ਦੱਸਿਆ ਕਿ ਉਹ ਬਹੁਤ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਿਹਾ ਸੀ। ਹੁਣ ਇਸ ਇਨਾਮੀ ਰਾਸ਼ੀ ਨਾਲ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਦਾ ਦੇਖਿਆ ਹੋਇਆ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਅਤੇ ਆਪਣੇ ਪਰਿਵਾਰ ਨੂੰ ਇੱਕ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਹੈ।

LotteryWinner #PunjabLottery #BathindaNews #HimachalPradesh #CrorepatiDriver #PunjabStateLottery #SuccessStory #TrendingPunjab #BreakingNewsPunjab