Skip to main content

thepunjabilink.com

ਨਵੀਂ ਦਿੱਲੀ: ਦੇਸ਼ ਵਿੱਚ ਵਧਦੀ ਮਹਿੰਗਾਈ ਦੇ ਦੌਰਾਨ ਵਾਹਨ ਚਾਲਕਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ। ਕੇਂਦਰੀ ਮੰਤਰੀ ਵੱਲੋਂ ਦਿੱਲੀ ਵਿੱਚ ਇੱਕ ਨਵਾਂ ਬਾਲਣ E85 Fuel ਲਾਂਚ ਕੀਤਾ ਗਿਆ ਹੈ, ਜੋ ਕਿ ਆਮ ਪੈਟਰੋਲ ਦੇ ਮੁਕਾਬਲੇ ਕਰੀਬ 20 ਰੁਪਏ ਪ੍ਰਤੀ ਲੀਟਰ ਸਸਤਾ ਹੈ। ਦਿੱਲੀ ਵਿੱਚ ਇਸ ਦੀ ਕੀਮਤ 82.12 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਗਈ ਹੈ।

ਕੀ ਹੈ E85 ਫਿਊਲ?

E85 ਇੱਕ ਖਾਸ ਕਿਸਮ ਦਾ ਬਾਇਓਫਿਊਲ (Biofuel) ਹੈ। ਇਸ ਮਿਸ਼ਰਣ ਵਿੱਚ:

  • 85 ਫ਼ੀਸਦੀ ਇਥੇਨੌਲ (Ethanol) ਹੁੰਦਾ ਹੈ।
  • 15 ਫ਼ੀਸਦੀ ਪੈਟਰੋਲ ਮਿਲਾਇਆ ਜਾਂਦਾ ਹੈ।

ਕਿਉਂਕਿ ਇਸ ਵਿੱਚ ਇਥੇਨੌਲ ਦੀ ਮਾਤਰਾ ਬਹੁਤ ਜ਼ਿਆਦਾ ਹੈ, ਇਸ ਲਈ ਇਹ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਂਦਾ ਹੈ ਅਤੇ ਜੇਬ ‘ਤੇ ਵੀ ਬੋਝ ਨਹੀਂ ਪਾਉਂਦਾ।

ਆਮ ਗੱਡੀਆਂ ਵਾਲੇ ਸਾਵਧਾਨ! ਸਿਰਫ਼ ਇਨ੍ਹਾਂ ਵਾਹਨਾਂ ਵਿੱਚ ਹੀ ਪਵੇਗਾ ਇਹ ਤੇਲ

ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਸਸਤੇ ਤੇਲ ਨੂੰ ਆਪਣੀ ਆਮ ਕਾਰ ਜਾਂ ਬਾਈਕ ਵਿੱਚ ਪਵਾ ਲਿਆ ਜਾਵੇ, ਤਾਂ ਅਜਿਹਾ ਬਿਲਕੁਲ ਨਾ ਕਰਿਓ।

⚠️ ਜ਼ਰੂਰੀ ਨੋਟ: ਇਹ ਫਿਊਲ ਆਮ ਗੱਡੀਆਂ ਲਈ ਨਹੀਂ ਹੈ। ਇਸ ਦੀ ਵਰਤੋਂ ਸਿਰਫ਼ ਫਲੈਕਸ ਫਿਊਲ ਵਾਹਨਾਂ (Flex-Fuel Vehicles) ਵਿੱਚ ਹੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ ਇੰਜਣ ਖਾਸ ਤੌਰ ‘ਤੇ ਇਥੇਨੌਲ ‘ਤੇ ਚੱਲਣ ਲਈ ਡਿਜ਼ਾਈਨ ਕੀਤੇ ਗਏ ਹੁੰਦੀ ਹਨ।

ਕਿੱਥੇ ਮਿਲੇਗਾ ਇਹ ਫਿਊਲ?

ਕੇਂਦਰੀ ਮੰਤਰੀ ਨੇ ਦਿੱਲੀ ਦੇ ਪੂਸਾ ਰੋਡ ਸਥਿਤ ਇੰਡੀਅਨ ਆਇਲ (Indian Oil) ਦੇ ਇੱਕ ਰਿਟੇਲ ਆਊਟਲੈੱਟ ‘ਤੇ ਇਸ E85 ਫਿਊਲ ਦੀ ਸ਼ੁਰੂਆਤ ਕੀਤੀ ਹੈ। ਸ਼ੁਰੂਆਤੀ ਪੜਾਅ ਵਿੱਚ ਦਿੱਲੀ ਦੇ ਇਸ ਪੰਪ ਤੋਂ ਇਲਾਵਾ 47 ਹੋਰ ਚੋਣਵੇਂ ਪੈਟਰੋਲ ਪੰਪਾਂ ‘ਤੇ ਇਹ ਸੁਵਿਧਾ ਮਿਲੇਗੀ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸੂਬਿਆਂ ਵਿੱਚ ਵੀ ਵਿਸਤਾਰ ਕੀਤਾ ਜਾਵੇਗਾ।

E85Fuel #FlexFuel #EthanolBlend #PetrolPrice #IndianOil #Biofuel #GreenFuel #AutoNews #DelhiNews #AutomobileIndia #EthanolIndia #EcoFriendly #FuelPriceDrop