
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਐੇਅਰਪੋਰਟ ’ਤੇ ਕਸਟਮ ਵਿਭਾਗ ਨੇ ਮੁਸਤੈਦੀ ਦਿਖਾਉਂਦੇ ਹੋਏ ਸੋਨੇ ਦੀ ਤਸਕਰੀ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਏਅਰਪੋਰਟ ’ਤੇ ਕਰੋੜਾਂ ਰੁਪਏ ਦੇ ਸੋਨੇ ਸਮੇਤ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਬੇਹੱਦ ਸ਼ਾਤਰਾਨਾ ਤਰੀਕੇ ਨਾਲ ਸੋਨਾ ਲੁਕਾ ਕੇ ਭਾਰਤ ਲਿਆ ਰਿਹਾ ਸੀ।
ਕੱਪੜਿਆਂ ਵਿੱਚ ਛਿਪਾ ਕੇ ਲਿਆਇਆ ਸੀ 115 ਗੋਲਡ ਬਿਸਕੁਟ
ਮਿਲੀ ਜਾਣਕਾਰੀ ਮੁਤਾਬਕ ਫੜਿਆ ਗਿਆ ਮੁਲਜ਼ਮ ਇੱਕ ਅਮਰੀਕੀ ਨਾਗਰਿਕ ਹੈ। ਜਾਂਚ ਦੌਰਾਨ ਉਸ ਦੇ ਕੱਪੜਿਆਂ ਵਿੱਚੋਂ ਸੋਨੇ ਦੇ 115 ਬਿਸਕੁਟ ਬਰਾਮਦ ਕੀਤੇ ਗਏ ਹਨ। ਫੜੇ ਗਏ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਏਅਰ ਇੰਡੀਆ ਦੀ ਫਲਾਈਟ ਰਾਹੀਂ ਪਹੁੰਚਿਆ ਸੀ ਦਿੱਲੀ
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਏਅਰ ਇੰਡੀਆ ਦੀ ਫਲਾਈਟ (AI-4174) ਰਾਹੀਂ ਨਵੀਂ ਦਿੱਲੀ ਪਹੁੰਚਿਆ ਸੀ। ਏਅਰਪੋਰਟ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਨੂੰ ਉਸ ਦੀਆਂ ਹਰਕਤਾਂ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਜਦੋਂ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਇਸ ਵੱਡੀ ਤਸਕਰੀ ਦਾ ਖੁਲਾਸਾ ਹੋਇਆ।
ਅਗਲੇਰੀ ਕਾਰਵਾਈ ਜਾਰੀ: ਕਸਟਮ ਵਿਭਾਗ ਨੇ ਸੋਨੇ ਨੂੰ ਜ਼ਬਤ ਕਰਕੇ ਮੁਲਜ਼ਮ ਅਮਰੀਕੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ ਕਿ ਇਹ ਸੋਨਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਦਿੱਲੀ ਵਿੱਚ ਇਸ ਦੀ ਡਿਲੀਵਰੀ ਕਿਸ ਨੂੰ ਕੀਤੀ ਜਾਣੀ ਸੀ।
DelhiAirport #GoldSmuggling #GoldSeized #IGIAirport #CustomsDepartment #AirIndia #BreakingNews #CrimeNews #InternationalSmuggling #TrendingNewsPunjabi