Skip to main content

thepunjabilink.com

ਗੁਰੂਗ੍ਰਾਮ: 10 ਮਈ 2026 (ਪੰਜਾਬੀ ਡੈਸਕ) — ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਨੀ ਲਾਂਡਰਿੰਗ ਅਤੇ GST ਫਰਾਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜ ਦਿੱਤਾ ਹੈ।

15 ਦਿਨ ਦਾ ਮੰਗਿਆ ਸੀ ਰਿਮਾਂਡ

ਜਾਣਕਾਰੀ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਦਾਲਤ ਤੋਂ ਸੰਜੀਵ ਅਰੋੜਾ ਦਾ 15 ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਇਸ ਪੂਰੇ ਘੁਟਾਲੇ ਦੀਆਂ ਪਰਤਾਂ ਫਰੋਲੀਆਂ ਜਾ ਸਕਣ। ਹਾਲਾਂਕਿ, ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 7 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ। ਹੁਣ 16 ਮਈ ਤੱਕ ED ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ।


ਕੀ ਹੈ ਪੂਰਾ ਮਾਮਲਾ?

  • 100 ਕਰੋੜ ਦਾ ਘੁਟਾਲਾ: ਇਹ ਮਾਮਲਾ ਮੋਬਾਈਲ ਫੋਨਾਂ ਦੀ ਖਰੀਦ-ਵੇਚ ਵਿੱਚ ਲਗਭਗ 100 ਕਰੋੜ ਰੁਪਏ ਦੇ ਫਰਜ਼ੀ GST ਬਿੱਲਾਂ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ।
  • ਗ੍ਰਿਫ਼ਤਾਰੀ: ਬੀਤੇ ਕੱਲ੍ਹ (ਸ਼ਨੀਵਾਰ) ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਤੋਂ ਬਾਅਦ ED ਨੇ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲਿਆ ਸੀ।
  • ਦੋਸ਼: ਦੋਸ਼ ਹਨ ਕਿ ਦਿੱਲੀ ਦੀਆਂ ਕਈ ਫਰਜ਼ੀ ਫਰਮਾਂ ਰਾਹੀਂ ਬਿੱਲ ਤਿਆਰ ਕਰਕੇ ਗਲਤ ਤਰੀਕੇ ਨਾਲ ‘ਇਨਪੁਟ ਟੈਕਸ ਕ੍ਰੈਡਿਟ’ (ITC) ਦਾ ਲਾਭ ਲਿਆ ਗਿਆ ਅਤੇ ਫੰਡਾਂ ਨੂੰ ਦੁਬਈ ਰਾਹੀਂ ਇਧਰ-ਉਧਰ ਕੀਤਾ ਗਿਆ।

ਸਿਆਸੀ ਹਲਚਲ ਤੇਜ਼

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ (AAP) ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ, ਭਾਜਪਾ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।

SanjivArora #EDRemand #PunjabNews #GurugramCourt #MoneyLaundering #PunjabPolitics #GSTFraud #BreakingNewsPunjab