thepunjabilink.com

ਬ੍ਰਾਜ਼ੀਲ: ਬ੍ਰਾਜ਼ੀਲ ਦੇ ਸਾਓ ਪਾਓਲੋ ਤੋਂ ਅਮਰੀਕਾ ਦੇ ਐਟਲਾਂਟਾ ਜਾ ਰਹੇ ਡੈਲਟਾ ਏਅਰਲਾਈਨਜ਼ ਦੇ ਇੱਕ ਜਹਾਜ਼ ਨਾਲ ਅਸਮਾਨ ਵਿੱਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਉੱਡ ਰਹੇ ਜਹਾਜ਼ ਦੇ ਇੰਜਣ ਵਿੱਚ ਅਚਾਨਕ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।

ਇਸ ਘਟਨਾ ਦੌਰਾਨ ਜਹਾਜ਼ ਵਿੱਚ ਸਵਾਰ ਲਗਭਗ 300 ਯਾਤਰੀਆਂ ਵਿੱਚ ਭਾਜੜ ਮਚ ਗਈ ਅਤੇ ਲੋਕਾਂ ਦੇ ਸਾਹ ਸੂਤੇ ਗਏ। ਖੁਸ਼ਕਿਸਮਤੀ ਨਾਲ, ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।

DeltaAirlines #PlaneCrash #BrazilNews #AviationSafety #EmergencyLanding #PunjabiNews #BreakingNews #SaoPaulo #Atlanta

Leave a Reply

Your email address will not be published. Required fields are marked *