thepunjabilink.com



ਵਿਸ਼ਵ ਭਰ ਵਿੱਚ ਵਧ ਰਹੇ ਜੰਗੀ ਤਣਾਅ ਅਤੇ ਹਾਕਮਾਂ ਦੀ ਕਥਿਤ ਤਾਨਾਸ਼ਾਹੀ ਨੀਤੀਆਂ ਵਿਰੁੱਧ ਹੁਣ ਆਮ ਜਨਤਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਟਲੀ ਦੀ ਰਾਜਧਾਨੀ ਰੋਮ ਵਿੱਚ ‘ਤੀਜੇ ਵਿਸ਼ਵ ਯੁੱਧ’ ਦੇ ਖ਼ਤਰੇ ਨੂੰ ਰੋਕਣ ਅਤੇ ਵਿਸ਼ਵ ਸ਼ਾਂਤੀ ਦੀ ਬਹਾਲੀ ਲਈ ਇੱਕ ਇਤਿਹਾਸਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿਸ਼ਾਲ ਮਾਰਚ ਵਿੱਚ 3 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕਰਕੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮਲੇਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

“ਕੋਈ ਰਾਜਾ ਨਹੀਂ, ਇਟਲੀ ਦਾ ਕੋਈ ਰਾਜਾ ਨਹੀਂ”

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਦੁਨੀਆਂ ਦਾ ਕੋਈ ਇੱਕ ਮਾਲਕ ਜਾਂ ਰਾਜਾ ਨਹੀਂ ਹੈ। ਲੋਕਾਂ ਦੇ ਇਸ ਵਿਸ਼ਾਲ ਇਕੱਠ ਨੇ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਹਾਕਮਾਂ ਦੀ ਹਾਂਕੜਬਾਜ਼ੀ ਅਤੇ ਇਰਖਾਲੂ ਰਾਜਨੀਤੀ ਕਾਰਨ ਮਾਨਵਤਾ ਦਾ ਵਿਨਾਸ਼ ਨਹੀਂ ਹੋਣ ਦੇਣਗੇ।

ਮੁੱਖ ਨੁਕਤੇ:

  • ਰੂਟ: ਇਹ ਮਾਰਚ ਰੋਮ ਦੇ ਪ੍ਰਸਿੱਧ ‘ਚੌਂਕ ਦੇਲਾ ਰਿਪਬਲਿਕਾ’ ਤੋਂ ਸ਼ੁਰੂ ਹੋ ਕੇ ‘ਚੌਂਕ ਸਨਜਿਓਵਾਨੀ’ ਤੱਕ ਕੱਢਿਆ ਗਿਆ।
  • ਮੁੱਖ ਮੰਗਾਂ: ਪ੍ਰਦਰਸ਼ਨਕਾਰੀਆਂ ਨੇ ਨਸਲਕੁਸ਼ੀ, ਦਮਨ, ਮੁੜ-ਹਥਿਆਰਬੰਦੀ ਅਤੇ ਜੰਗ ਨੂੰ ‘ਨਾ’ ਕਹਿੰਦਿਆਂ ਸ਼ਾਂਤੀ ਦੀ ਮੰਗ ਕੀਤੀ।
  • ਕੌਮਾਂਤਰੀ ਚਿੰਤਾ: ਪ੍ਰਦਰਸ਼ਨ ਦੌਰਾਨ ਦੋਸ਼ ਲਾਇਆ ਗਿਆ ਕਿ ਅਮਰੀਕਾ ਅਤੇ ਇਜ਼ਰਾਈਲ ਜਾਣਬੁੱਝ ਕੇ ਈਰਾਨ ਨੂੰ ਤਬਾਹ ਕਰਨ ਦੇ ਰਾਹ ਪਏ ਹੋਏ ਹਨ, ਜਿਸ ਨਾਲ ਪੂਰੀ ਦੁਨੀਆਂ ਦਾ ਅਮਨ-ਚੈਨ ਖ਼ਤਰੇ ਵਿੱਚ ਹੈ।

“ਇਹ ਮਾਰਚ ਸਿਰਫ਼ ਇੱਕ ਰੈਲੀ ਨਹੀਂ, ਸਗੋਂ ਉਹਨਾਂ ਤਮਾਮ ਤਾਕਤਾਂ ਵਿਰੁੱਧ ਲੋਕਾਂ ਦਾ ਗੁੱਸਾ ਹੈ ਜੋ ਆਪਣੇ ਸਿਆਸੀ ਫਾਇਦਿਆਂ ਲਈ ਵਿਸ਼ਵ ਨੂੰ ਵਿਨਾਸ਼ ਵੱਲ ਧੱਕ ਰਹੀਆਂ ਹਨ।”

ਸ਼ਾਂਤੀਪੂਰਵਕ ਰਿਹਾ ਪ੍ਰਦਰਸ਼ਨ

ਹਾਲਾਂਕਿ ਇਸ ਪ੍ਰਦਰਸ਼ਨ ਵਿੱਚ ਲੱਖਾਂ ਦੀ ਭੀੜ ਮੌਜੂਦ ਸੀ ਅਤੇ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ, ਪਰ ਪੂਰਾ ਮਾਰਚ ਬਹੁਤ ਹੀ ਅਨੁਸ਼ਾਸਿਤ ਅਤੇ ਸ਼ਾਂਤੀਪੂਰਵਕ ਰਿਹਾ। ਕਿਸੇ ਵੀ ਥਾਂ ‘ਤੇ ਕਾਨੂੰਨ ਦੀ ਉਲੰਘਣਾ ਨਹੀਂ ਹੋਈ। ਇਟਲੀ ਦੀਆਂ ਵੱਖ-ਵੱਖ ਜਨਤਕ ਜੱਥੇਬੰਦੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਮੂਲ ਦੇ ਲੋਕਾਂ ਨੇ ਵੀ ਇਸ ਮਾਰਚ ਵਿੱਚ ਹਿੱਸਾ ਲੈ ਕੇ ਏਕਤਾ ਦਾ ਸਬੂਤ ਦਿੱਤਾ। ਪੁਲਿਸ ਪ੍ਰਸ਼ਾਸਨ ਵੀ ਸਥਿਤੀ ‘ਤੇ ਨਜ਼ਰ ਰੱਖਣ ਲਈ ਮਾਰਚ ਦੇ ਨਾਲ-ਨਾਲ ਮੌਜੂਦ ਰਿਹਾ।

#RomeProtest #WorldPeaceMarch #ItalyNews #NoWar. #GeorgiaMeloni #DonaldTrump

Leave a Reply

Your email address will not be published. Required fields are marked *