
ਲੁਧਿਆਣਾ: ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਫਿਲੌਰ ਦੇ ਰਹਿਣ ਵਾਲੇ ਮੱਖਣ ਸਿੰਘ ਨਾਲ ਹੋਇਆ ਹੈ, ਜਿਨ੍ਹਾਂ ਦੀ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਅੱਜ ਜਦੋਂ ਵਿਜੇਤਾ ਪਰਿਵਾਰ ਲੁਧਿਆਣਾ ਦੇ ‘ਭਨੋਟ ਇੰਟਰਪ੍ਰਾਈਜਿਸ’ ਪਹੁੰਚਿਆ ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਢੋਲ ਦੀ ਥਾਪ ਅਤੇ ਲੱਡੂਆਂ ਨਾਲ ਖੁਸ਼ੀ ਦਾ ਇਜ਼ਹਾਰ
ਲੋਟਰੀ ਵਿਕਰੇਤਾ ਸ਼ਾਮ ਸੁੰਦਰ ਭਨੋਟ ਵੱਲੋਂ ਜੇਤੂ ਮੱਖਣ ਸਿੰਘ ਦਾ ਲੁਧਿਆਣਾ ਪਹੁੰਚਣ ‘ਤੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਜ਼ਾਰ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲੀ। ਭਨੋਟ ਨੇ ਦੱਸਿਆ ਕਿ ਇਹ ਟਿਕਟ ਉਨ੍ਹਾਂ ਦੇ ਫਿਲੌਰ ਸਥਿਤ ਕਾਊਂਟਰ ਤੋਂ ਵਿਕੀ ਸੀ।
ਮੀਡੀਆ ਰਾਹੀਂ ਮਿਲੀ ਖੁਸ਼ਖਬਰੀ
ਵਿਜੇਤਾ ਮੱਖਣ ਸਿੰਘ, ਜੋ ਕਿ ਪੇਸ਼ੇ ਤੋਂ ਇੱਕ ਭੱਠਾ ਮਾਲਕ ਹਨ, ਨੇ ਦੱਸਿਆ:
“ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 500 ਰੁਪਏ ਵਾਲਾ ਬੰਪਰ ਖਰੀਦਿਆ ਸੀ। ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਇਨਾਮ ਮੇਰਾ ਨਿਕਲਿਆ ਹੈ। ਜਦੋਂ ਮੀਡੀਆ ਰਾਹੀਂ ਖ਼ਬਰ ਚੱਲੀ ਕਿ ਫਿਲੌਰ ਦੇ ਕਿਸੇ ਵਿਅਕਤੀ ਦੀ ਲਾਟਰੀ ਨਿਕਲੀ ਹੈ, ਤਾਂ ਮੈਂ ਚੈੱਕ ਕੀਤਾ। ਇਹ ਜਾਣ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਉਹ ਖੁਸ਼ਕਿਸਮਤ ਇਨਸਾਨ ਮੈਂ ਹੀ ਹਾਂ।”
ਪੈਸੇ ਦੀ ਵਰਤੋਂ ਬਾਰੇ ਨੇਕ ਵਿਚਾਰ
ਪਰਿਵਾਰ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ। ਮੱਖਣ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਵੱਡੀ ਰਾਸ਼ੀ ਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਨੇਕ ਅਤੇ ਚੰਗੇ ਕੰਮਾਂ ਵਿੱਚ ਲਗਾਉਣਗੇ।