Skip to main content

thepunjabilink.com

ਬਰਨਾਲਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਮਾਤਰਾ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਤੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਵੀ ਖੁੱਲ੍ਹੀ ਨਿਲਾਮੀ ਕੀਤੀ ਗਈ।

ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ

ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚੋਂ ਬਰਾਮਦ ਕੀਤਾ ਗਿਆ ਨਸ਼ਾ ਨਸ਼ਟ ਕੀਤਾ ਗਿਆ, ਜਿਸ ਵਿੱਚ ਸ਼ਾਮਲ ਹਨ:

  • ਚੂਰਾ ਪੋਸਤ: 19 ਕੁਇੰਟਲ 65 ਕਿਲੋ 235 ਗ੍ਰਾਮ
  • ਹੈਰੋਇਨ: 172 ਗ੍ਰਾਮ
  • ਗਾਂਜਾ: 720 ਗ੍ਰਾਮ
  • ਚਿੱਟਾ ਪਾਊਡਰ: 235 ਗ੍ਰਾਮ
  • ਨਸ਼ੀਲੀਆਂ ਸ਼ੀਸ਼ੀਆਂ: 13 ਬੋਤਲਾਂ

ਇਹਨਾਂ ਇਲਾਕਿਆਂ ਵਿੱਚੋਂ ਹੋਈ ਸੀ ਬਰਾਮਦਗੀ

ਐਸ.ਪੀ.ਡੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਬਰਨਾਲਾ ਸ਼ਹਿਰ ਸਮੇਤ ਧਨੌਲਾ, ਤਪਾ, ਰੂੜੇਕੇ ਕਲਾਂ, ਟੱਲੇਵਾਲ ਅਤੇ ਠੁੱਲੀਵਾਲ ਦੇ ਇਲਾਕਿਆਂ ਵਿੱਚ ਕੀਤੇ ਗਏ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਬਰਾਮਦ ਕੀਤੇ ਗਏ ਸਨ।

ਵਾਹਨਾਂ ਦੀ ਨਿਲਾਮੀ ਤੋਂ ਹੋਈ ਕਮਾਈ

ਨਸ਼ਾ ਤਸਕਰੀ ਵਿੱਚ ਵਰਤੇ ਜਾਣ ਵਾਲੇ 14 ਵਾਹਨਾਂ ਦੀ ਪੁਲਿਸ ਵੱਲੋਂ ਨਿਲਾਮੀ ਕੀਤੀ ਗਈ। ਇਹਨਾਂ ਗੱਡੀਆਂ ਦੀ ਨਿਲਾਮੀ ਰਾਹੀਂ ਸਰਕਾਰੀ ਖ਼ਜ਼ਾਨੇ ਵਿੱਚ 1 ਲੱਖ 65 ਹਜ਼ਾਰ 400 ਰੁਪਏ ਜਮ੍ਹਾਂ ਹੋਏ ਹਨ।

“ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ।” — ਅਸ਼ੋਕ ਸ਼ਰਮਾ, ਐਸ.ਪੀ.ਡੀ. ਬਰਨਾਲਾ

Leave a Reply

Your email address will not be published. Required fields are marked *